ਇਸ ਜਗ੍ਹਾ ਤੇ ਲੋਕ ਧਰਤੀ ਵਿੱਚੋਂ ਕੱਢਦੇ ਨੇ ਸ਼ਰਾਬ, ਨਲਕੇ ਵਿੱਚੋਂ ਪਾਣੀ ਵਾਂਗੂ ਨਕਲਦੀ ਹੈ ਦਾਰੂ

Tags

ਤੁਸੀਂ ਦਾਰੂ ਦੇ ਪਊਏ ਸੂਣੇ ਹੋਣਗੇ, ਅਧੀਏ ਸੁਣੇ ਹੋਣਗੇ, ਬੋਤਲਾਂ ਤੇ ਪੇਟੀਆਂ ਸੁਣੀਆਂ ਹੋਣਗੀਆਂ ਤੁਸੀਂ ਕਦੇ ਦਾਰੂ ਦਾ ਨਲਕਾਂ ਨਹੀਂ ਸੁਣਿਆ ਹੋਣਾ। ਤੁਹਾਨੂੰ ਅੱਜ ਅਸੀਂ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ, ਹੱਸੋਗੇ ਅਤੇ ਤੁਹਾਨੂੂੰ ਗੁੱਸਾ ਵੀ ਆਵੇਗਾ। ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਅਸਲ ਵਿੱਚ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਨਾਜ਼ਾਇਜ਼ ਸ਼ਰਾਬ ਵੇਚਣ ਵਾਲਿਆਂ ਦਾ ਛਾਪੇਮਾਰੀ ਹੋ ਰਹੀ ਹੈ ਅਤੇ ਜੋ ਕੁੱਝ ਇਨ੍ਹਾਂ ਦੇ ਹੱਥ ਲੱਗਦਾ ਹੈ, ਉਸ ਨੂੰ ਦੇਖ ਕੇ ਇਨ੍ਹਾਂ ਦੇ ਵੀ ਹੋਸ਼ ਉੱਡ ਜਾਂਦੇ ਹਨ।

ਇਸ ਪਿੰਡ ਵਿੱਚ ਦਾਰੂ ਦੇ ਖੂਹ ਭਰੇ ਹੋਏ ਨੇ ਅਤੇ ਉਸ ਨੂੰ ਨਲਕਿਆਂ ਰਾਹੀਂ ਬਾਹਰ ਕੱਢਿਆ ਜਾ ਰਿਹਾ। ਹਾਲਾਂਕਿ ਇਹ ਵੀਡੀਓ ਦਿੱਲੀ ਜਾਂ ਹਰਿਆਣਾ ਦੀ ਲੱਗ ਰਹੀ ਹੈ ਪਰ ਪੱਕਾ ਨਹੀਂ ਕਹਿ ਸਕਦੇ ਕਿ ਇਹ ਵੀਡੀਓ ਹੈ ਕਿੱਥੋ ਂ ਦੀ ਪਰ ਇਨ੍ਹਾਂ ਪੱਕਾ ਹੈ ਕਿ ਇਹ ਤਸਵੀਰਾਂ ਭਾਰਤ ਦੀਆਂ ਹੀ ਹਨ ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਸ਼ਾ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਹੈ ਅਤੇ ਇਸ ਤੇ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।


EmoticonEmoticon