ਨਿਹੰਗ ਸਿੰਘ ਨੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਨੂੰ ਦਿੱਤੀ ਵਾਰਨਿੰਗ

Tags

ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੰਸਦ ਵਿਚ ਦਿਤੀ ਹੋਈ ਆਪਣੀ ਇਕ ਸਪੀਚ ਕਾਰਨ ਵਿਵਾਦਾਂ ਦੇ ਘੇਰੇ ਵਿਚ ਆਣ ਖਲੋਤੇ ਹਨ , ਸੰਸਦ ਦੇ ਵਿਚ ਆਪਣੀ ਸਪੀਚ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਵਿਚ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਜੀ ਦੀ ਤੁਲਨਾ ਦਸ਼ਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਕਰ ਦਿਤੀ , ਸਿੱਖ ਕੌਮ ਨੇ ਓਹਨਾ ਦੀ ਇਸ ਗੱਲ ਤੇ ਬਹੁਤ ਇਤਰਾਜ਼ ਜਤਾਇਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।  ਸਭ ਤੋਂ ਪਹਿਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਰਘੁਬੀਰ ਸਿੰਘ ਨੇ ਭਗਵੰਤ ਮਾਨ ਦੀ ਇਸ ਗੱਲ ਦਾ ਵਿਰੋਧ ਕੀਤਾ,ਉਹਨਾਂ ਨੇ ਕਿਹਾ ਕਿ ਬੇਸ਼ਕ ਸ਼ਹੀਦ ਭਗਤ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਨਿੱਕੀ ਉਮਰੇ ਹੀ ਆਪਣੀ ਜਾਨ ਵਾਰ ਦਿਤੀ ਸੀ ਪਰ ਫੇਰ ਵੀ ਉਹਨਾਂ ਦਾ ਮੁਕਾਬਲਾ ਗੁਰੂ ਸਾਹਿਬਾਨ ਨਾਲ ਕਰਨਾ ਤਰਕਪੂਰਨ ਨਹੀ ਹੈ।

ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਆਪਣੇ ਇਸ ਕਾਰੇ ਲਈ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ 300 ਸਾਲ ਵਿਚ ਬਸ ਦੋ ਹੀ ਅਜਿਹੇ ਲੀਡਰ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਜਿਹਨਾਂ ਨੇ ਬਿਨਾਂ ਵੋਟਾਂ ਤੋਂ ਦੇਸ਼ ਨੂੰ ਲੀਡ ਕੀਤਾ ਹੈ , ਵਿਚਾਰਯੋਗ ਗੱਲ ਹੈ ਕਿ ਗੁਰੂ ਸਾਹਿਬਾਨ ਕਿਸੇ ਰਾਜਨੀਤੀ ਦਾ ਹਿੱਸਾ ਨਹੀਂ ਸਨ ਬਲਕਿ ਗੁਰੂ ਸਨ ਅਤੇ ਸ਼ਹੀਦ ਭਗਤ ਸਿੰਘ ਕਿਸੇ ਰਾਜਨੀਤਿਕ ਪਾਰਟੀ ਦੇ ਨੇਤਾ ਨਹੀਂ ਸਗੋਂ ਇਕ ਸੁਤੰਤਰਤਾ ਸੈਨਾਨੀ ਸਨ , ਦੋਵਾਂ ਦੀ ਆਪਸ' ਚ ਤੁਲਨਾ ਕਰਨਾ ਜਿਨਾਂ ਗਲਤ ਹੈ, ਉਨਾਂ ਹੀ ਗਲਤ ਹੈ ਇਹਨਾਂ ਨੂੰ ਅੱਜ ਕਲ ਦੀ ਰਾਜਨੀਤੀ ਨਾਲ ਜੋੜਨਾ , ਸਿੱਖ ਕੌਮ ਇਸ ਗੱਲ ਤੋਂ ਬੇਹੱਦ ਭੜਕੀ ਹੋਈ ਹੈ |


EmoticonEmoticon