ਜਸਪਾਲ ਤੋਂ ਬਾਅਦ ਇੱਕ ਹੋਰ ਮੁੰਡਾ ਪੁਲਿਸ ਅੜਿਕੇ ! ਕੁੱਟ-ਕੁੱਟ ਕੀਤਾ ਅਧਮਰਿਆ !

Tags

ਇਕ ਨੌਜਵਾਨ ਉਤੇ ਆਪਣੀ ਖਾਕੀ ਵਰਦੀ ਦੀ ਧੌਂਸ ਦਿਖਾਉਣੀ ਏਐੱਸਆਈ ਕੌਰ ਸਿੰਘ ਨੂੰ ਮਹਿੰਗੀ ਪੈ ਗਈ। ਘਟਨਾ ਬਠਿੰਡਾ ਦੇ ਪਿੰਡ ਕਿਕਲੀ ਨਿਹਾਲ ਸਿੰਘ ਵਾਲਾ ਦੀ ਹੈ, ਜਿੱਥੇ ਪੁਲਿਸ ਥਾਣੇ ਕਿਕਲੀ ਨਿਹਾਲ ਸਿੰਘ ਵਾਲਾ ਦੇ ਏਐੱਸਆਈ ਕੌਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਏਐੱਸਆਈ ਕੌਰ ਸਿੰਘ ਉਤੇ ਇੱਕ ਨੌਜਵਾਨ ਨਾਲ ਥਰਡ ਡਿਗਰੀ ਟਾਰਚਰ ਕਰਨ ਦੇ ਇਲਜ਼ਾਮ ਹਨ।
ਵਰਦੀ ਦੇ ਨਸ਼ੇ ਵਿਚ ਇਹ ਪੁਲਿਸ ਵਾਲਾ ਕਾਨੂੰਨ ਦੀਆਂ ਧੱਜੀਆਂ ਉਡਾ ਗਿਆ ਤੇ ਨੌਜਵਾਨ ਨੂੰ ਹਸਪਤਾਲ ਪਹੁੰਚਾ ਦਿੱਤਾ। ਨਿਊਜ਼-18 ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਜਿਸ ਦਾ ਅਸਰ ਇਹ ਹੋਇਆ ਕਿ ਏਐੱਸਆਈ ਕੌਰ ਸਿੰਘ ਫਿਲਾਲ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਏ.ਐੱਸ.ਆਈ. ਕੌਰ ਸਿੰਘ ਨੇ ਜਿਸ ਨੌਜਵਾਨ ਉਤੇ ਥਰਡ ਡਿਗਰੀ ਦਾ ਇਸਤੇਮਾਲ ਕੀਤਾ, ਉਸ ਨੌਜਵਾਨ ਉਤੇ ਪਿੰਡ ਦੀ ਕੁੜੀ ਨੂੰ ਭਜਾਉਣ ਦੇ ਇਲਜ਼ਾਮ ਲੱਗੇ ਸਨ, ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਤੇ ਫਿਰ ਉਸ ਉਤੇ ਏ.ਐੱਸ.ਆਈ. ਕੌਰ ਸਿੰਘ ਨੇ ਬੇਤਹਾਸ਼ਾ ਤਸ਼ੱਦਦ ਢਾਹਿਆ। ਪੁਲਿਸ ਤਸ਼ੱਦਦ ਤੋਂ ਬਾਅਦ ਪੀੜਤ ਨੌਜਵਾਨ ਦੀ ਹਾਲਤ ਦੇਖਦਿਆਂ ਉਸ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ।


EmoticonEmoticon