ਫਤਿਹਵੀਰ ਦੀ ਜਿੰਦਗੀ ਦਾ ਆਖਰੀ ਵੀਡੀਉ , ਦੇਖ ਦਿਲ ਰੋ ਪੈਂਦਾ

Tags

ਦੋ ਸਾਲਾ ਬੱਚੇ ਫਤਿਹਵੀਰ ਸਿੰਘ ਨੂੰ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ। ਪਿੰਡ ਭਗਵਾਨਪੁਰਾ ਦੇ ਸ਼ਮਸ਼ਾਨਘਾਟ ਵਿਚ ਫਤਿਹਵੀਰ ਦਾ ਸਸਕਾਰ ਕੀਤੀ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ਤੇ ਹਰ ਅੱਖ ਨਮ ਸੀ। ਦੱਸ ਦਈਏ ਕਿ ਬੱਚੇ ਦੀ ਦੇਹ ਨੂੰ ਹੈਲੀਕਾਪਟਰ ਰਾਹੀਂ ਪਿੰਡ ਪਹੁੰਚਾਇਆ ਗਿਆ ਸੀ। ਸਸਕਾਰ ਸਮੇਂ ਸਿਆਸੀ ਆਗੂਆਂ ਨੂੰ ਦੂਰ ਰੱਖਿਆ ਗਿਆ, ਕਿਉਂਕਿ ਲੋਕਾਂ ਵਿਚ ਗੁੱਸਾ ਸੀ। 
ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਲੋਕ ਸਿਆਸੀ ਆਗੂਆਂ ਦੇ ਗਲ ਪੈ ਸਕਦੇ ਹਨ। ਇਸ ਮੌਕੇ ਪਰਿਵਾਰ ਵੱਲੋਂ ਅੰਤਿਮ ਰਸਮਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ ਤੇ ਅਰਦਾਸ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਲੋਕਾਂ ਦੀ ਭੀੜ ਨੂੰ ਵੇਖਦੇ ਹੋਈ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉਧਰ, ਸਰਕਾਰ ਤੇ ਪ੍ਰਸ਼ਾਸਨ ਦੀ ਨਾਲਾਇਕੀ ਖਿਲਾਫ ਲੋਕਾਂ ਵਿਚ ਗੁੱਸਾ ਹੈ। ਸੁਨਾਮ ‘ਚ ਦੁਕਾਨਾਂ ਬੰਦ ਹਨ। ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।


EmoticonEmoticon