ਲੁਧਿਆਣਾ ਜ਼ੇਲ੍ਹ ਗੋਲੀ ਕਾਂਢ ਤੇ ਸਿਮਰਜੀਤ ਬੈਂਸ ਦਾ ਪਾਰਾ ਹਾਈ

Tags

ਲੁਧਿਆਣਾ ਜ਼ੇਲ੍ਹ 'ਚ ਹੋਈ ਖੁੱਲ੍ਹੀ ਝੜਪ ਦਾ ਮਾਮਲਾ ਹੁਣ ਬੂਰੀ ਤਰ੍ਹਾਂ ਸਿਆਸੀ ਰੰਗਤ ਫੜ੍ਹ ਚੁੱਕਿਆ। ਬੀਤੇ ਦਿਨੀਂ ਸਿਮਰਜੀਤ ਸਿੰਗ ਬੈਂਸ ਨੇ ਖੁੱਲ੍ਹੀ ਝੜਪ ਤੋਂ ਬਾਅਦ ਕੈਦੀਆਂ ਨਾਲ ਮੁਲਾਕਾਤ ਕੀਤੀ ਤਾਂ ਹੁਣ ਸਿਮਰਜੀਤ ਸਿੰਘ ਬੈਂਸ ਜੇਲ੍ਹ ਹਿੰਸਾ ਦੈਰਾਨ ਮਾਰੇ ਗਏ ਕੈਦੀ ਅਜੀਤ ਸਿੰਘ ਦੇ ਪੱਖ ਵਿੱਚ ਨਿੱਤਰ ਆਏ ਨੇ। ਅਸਲ ਵਿੱਚ ਸ਼ਨੀਵਾਰ ਨੂੰ ਅਜੀਤ ਦੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਪੁਲਿਸ ਕਮਿਸ਼ਨਰ ਅਸ਼ਵਨੀ ਕਪੂਰ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਸਿਮਰਜੀਤ ਬੈਂਸ ਵੀ ਮੌਜੂਦ ਰਹੇ। ਅਸਲ ਵਿੱਚ ਅਜੀਤ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਤੇ ਪੁਲਿਸ ਵੱਲੋਂ ਲਗਾਤਾਰ ਅਜੀਤ ਸਿੰਘ ਦੇ ਸਸਕਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਅਤੇ ਨਾਲ ਹੀ ਪੁਲਿਸ ਨੇ ਪੋਸਟ-ਮਾਰਟਮ ਵੀ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੀ ਕੀਤਾ ਹੈ।
ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੈਟੇ ਦਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲ ਕੀਤਾ ਗਿਆ। ਇਸ ਕਰਕੇ ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀ ਪੁਲਿਸ ਮੁਲਾਜਮਾਂ ਕੇ ਕਤਲ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾੰ ਨੂੰ ਪੁਲਿਸ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤਾਂ ਇਸ ਤੇ ਸਿਮਰਜੀਤ ਬੈਂਸ ਨੇ ਕਿਹਾ ਕਿ ਜੰਗ ਨੂੰ ਗੋਲੀ ਮਾਰਨ ਵਾਲੇ ਜੋਲ੍ਹ ਮੁਲਾਜ਼ਮ ਧਾਲੀਵਲ ਤੇ 302 ਦਾ ਮੁਕੱਦਮਾ ਜ਼ਾਰੀ ਕੀਤਾ ਜਾਵੇ।


EmoticonEmoticon