ਸਿੱਧੂ ਕਦੇ ਵੀ ਛੱਡ ਸਕਦੇ ਨੇ ਕਾਂਗਰਸ!

Tags

ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀਰਵਾਰ ਨੂੰ ਮੋਗਾ ਰੈਲੀ ਵਿਚ ਨਾ ਬੋਲਣ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਸਿੱਧੂ ਨੂੰ ਵੀ ਇਸ ਗੱਲ ਦਾ ਕਾਫੀ ਬੁਰਾ ਲੱਗਾ ਹੈ। ਰੈਲੀ ਤੋਂ ਬਾਅਦ ਸਿੱਧੂ ਨੇ ਹੁਣ ਆਖਿਆ ਹੈ ਕਿ ਪਾਰਟੀ ਨੇ ਅਜਿਹਾ ਕਰਕੇ ਉਨ੍ਹਾਂ ਦੀ ਥਾਂ ਦੱਸ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਉਨ੍ਹਾਂ ਨੂੰ ਰੈਲੀ ਵਿਚ ਬੋਲਣ ਨਹੀਂ ਦਿੱਤਾ ਗਿਆ।
ਸਿੱਧੂ ਨੇ ਕਿਹਾ ਕਿ "ਜੇ ਮੈਂ ਰਾਹੁਲ ਗਾਂਧੀ ਦੀ ਰੈਲੀ 'ਚ ਬੋਲਣ ਲਈ ਬਹੁਤ ਚੰਗਾ ਨਹੀਂ ਹਾਂ ਤਾਂ ਮੈਂ ਬੁਲਾਰਾ ਅਤੇ ਇਕ ਪ੍ਰਚਾਰਕ ਹੋਣ ਦੇ ਨਾਤੇ ਕਾਫੀ ਨਹੀਂ ਹਾਂ, ਪਰ ਇਸ ਨੇ ਮੈਨੂੰ ਮੇਰਾ ਸਥਾਨ ਦਿਖਾਇਆ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਨੇ ਬਾਲਾਕੋਟ ਹਵਾਈ ਹਮਲਿਆਂ 'ਤੇ ਵੱਖੋ ਵੱਖਰੇ ਸਟੈਂਡ ਲਏ ਹਨ, ਜਿਸ ਵਿਚ ਸਿੱਧੂ ਨੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਭਾਜਪਾ ਵੱਲੋਂ ਦੱਸੀ ਗਿਣਤੀ ਬਾਰੇ ਸਵਾਲ ਕੀਤੇ ਹਨ ਜਦਕਿ ਕੈਪਟਨ ਫ਼ਿਲਹਾਲ ਇਸ ਮੁੱਦੇ ਉਤੇ ਚੁੱਪ ਹੀ ਹਨ। ਦੱਸ ਦਈਏ ਕਿ ਮੋਗੀ ਰੈਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੁੱਜੇ ਸਨ ਪਰ ਇਸ ਰੈਲੀ ਵਿਚ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ।


EmoticonEmoticon