ਮੇਹਟੀਆਣਾ ਥਾਣਾ ਅਧੀਨ ਆਉਂਦੇ ਪਿੰਡ ਮਨਰਾਈਆਂ 'ਚ ਇਕ ਬਾਬੇ ਨੇ ਕਪੂਰਥਲਾ ਜ਼ਿਲੇ ਦੇ ਇਕ ਪਿੰਡ ਦੀ 22 ਸਾਲਾ ਮੁਟਿਆਰ ਤੋਂ ਭੂਤ ਪ੍ਰੇਤ ਦਾ ਸਾਇਆ ਹੋਣ ਦਾ ਝਾਂਸਾ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਥਾਣਾ ਮੇਹਟੀਆਣਾ ਦੀ ਪੁਲਸ ਕੋਲ ਭਾਖੜੀਆਣਾ ਪਿੰਡ ਦੀ 22 ਸਾਲਾ ਲੜਕੀ ਨੇ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਉਹ ਪਿੱਛਲੇ ਕੁਝ ਸਮੇਂ ਤੋਂ ਬੀਮਾਰ ਰਹਿ ਰਹੀ ਸੀ। ਉਸ ਦੇ ਘਰ ਵਾਲਿਆਂ ਦੇ ਇਲਾਜ਼ ਕਰਵਾਉਣ ਦੇ ਬਾਵਜੂਦ ਉਹ ਠੀਕ ਨਹੀਂ ਹੋਈ ਤੇ ਕੁਝ ਸਮਾਂ ਬਾਅਦ ਉਸ ਦੀ ਮੁਲਾਕਾਤ ਪਿੰਡ ਮਰਨਾਈਆਂ ਕਲਾਂ ਦੇ ਇਕ ਮੰਦਰ 'ਚ ਰਹਿੰਦੇ ਬਾਬਾ ਭੂਪਿੰਦਰ ਸਿੰਘ ਉਰਫ਼ ਭਿੰਦਾ ਨਾਲ ਹੋਈ।
ਉਕਤ ਬਾਬੇ ਨੇ ਉਸ ਲੜਕੀ ਦੇ ਘਰ ਵਾਲਿਆਂ ਨੂੰ ਇਹ ਕਹਿ ਕੇ ਝਾਂਸੇ 'ਚ ਲੈ ਲਿਆ ਕਿ ਉਸ ਨੂੰ ਉੱਪਰੀ ਕਸਰ ਹੈ ਤੇ ਇਲਾਜ਼ ਲਈ ਉਸ ਨੂੰ ਮੰਦਰ 'ਚ ਬਾਬੇ ਕੋਲ ਰਹਿਣਾ ਪਵੇਗਾ ਤੇ ਬਾਬਾ ਉਸ ਨੂੰ ਠੀਕ ਕਰ ਦੇਵੇਗਾ। ਪੀੜਤ ਲੜਕੀ ਅਕਤੂਬਰ 2018 'ਚ ਬਾਬੇ ਪਾਸ ਮੰਦਰ 'ਚ ਆ ਕੇ ਇਲਾਜ਼ ਲਈ ਰਹਿਣ ਲੱਗੀ। ਲੜਕੀ ਨੇ ਦੱਸਿਆ ਕਿ ਰਾਤ ਨੂੰ ਸੌਣ ਲੱਗਿਆ ਉਕਤ ਬਾਬੇ ਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਨੇ ਬੈੱਡ ਉੱਤੇ ਪੀੜਤਾ ਨੂੰ ਨਾਲ ਹੀ ਸੁਲਾ ਲਿਆ ਤੇ ਸੌਣ ਤੋਂ ਪਹਿਲਾਂ ਉਕਤ ਦੋਵਾਂ ਪਤੀ-ਪਤਨੀ ਨੇ ਪੀੜਤਾ ਨੂੰ ਮੰਤਰ ਪੜਾ ਕੇ ਜਲ ਪਿਲਾਇਆ ਤੇ ਉਹ ਬੇਹੋਸ਼ ਹੋ ਗਈ।
ਜਦ ਅੱਧੀ ਰਾਤ ਵੇਲੇ ਉਸ ਨੂੰ ਹੋਸ਼ ਆਈ ਤਾਂ ਭਿੰਦਾ ਬਾਬਾ ਉਸ ਨਾਲ ਜ਼ਬਰ ਜਨਾਹ ਕਰ ਰਿਹਾ ਸੀ ਤੇ ਉਸ ਦੀ ਪਤਨੀ ਬਾਬੇ ਦੀ ਮਦਦ ਕਰ ਰਹੀ ਸੀ। ਲੜਕੀ ਨੂੰ ਹੋਸ਼ ਆਉਣ ਉਪਰੰਤ ਢੋਗੀ ਬਾਬੇ ਤੇ ਉਸ ਦੀ ਪਤਨੀ ਨੇ ਕਿਸੇ ਨਾਲ ਗੱਲ ਕਰਨ 'ਤੇ ਲੜਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣਾ ਮੇਹਟੀਆਣਾ ਪੁਲਸ ਨੇ ਪੀੜ੍ਹਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦੋਸ਼ੀ ਬਾਬੇ ਭੂਪਿੰਦਰ ਸਿੰਘ ਭਿੰਦਾ ਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਖਿਲਾਫ਼ ਧਾਰਾ 376, 506, 342 ਤੇ 120 ਬੀ ਆਈ.ਪੀ.ਸੀ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
EmoticonEmoticon