ਕਿਰਾਏ ਦੇ ਕਮਰੇ 'ਚ ਘਰਵਾਲਾ-ਘਰਵਾਲੀ ਬਣ ਕੇ ਰਹਿ ਰਹੇ ਸੀ ਕੁੜਮ ਤੇ ਕੁੜਮਣੀ

Tags

ਪੰਜਾਬ ਦੇ ਸੱਭਿਆਚਾਰ 'ਚ ਪੁਰਾਤਨ ਕਾਲ ਤੋਂ ਹੀ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੈ। ਉਹ ਸਮਾਂ ਵੀ ਸੀ ਜਦ ਮਨੁੱਖ ਦੀ ਪਹਿਚਾਣ ਰਿਸ਼ਤੇ ਹੁੰਦੇ ਸੀ। ਮਨੁੱਖ ਨੂੰ ਰਿਸ਼ਤਿਆਂ ਨਾਲ ਪਛਾਣਿਆਂ ਜਾਂਦਾ ਸੀ। ਹਰੇਕ ਰਿਸ਼ਤਾ ਇਨਸਾਨ ਦੇ ਜੀਵਨ ਵਿੱਚ ਅਹਿਮੀਅਤ ਰੱਖਦਾ ਸੀ।
ਰਿਸ਼ਤਿਆਂ ਦਾ ਮਨੁੱਖੀ ਜੀਵਨ ਵਿੱਚ ਇੰਨ੍ਹਾ ਕੁ ਸਥਾਨ ਹੈ ਕਿ ਰਿਸ਼ਤੇ ਖਤਮ ਨਹੀਂ ਹੁੰਦੇ, ਇਨਸਾਨ ਇੱਕ ਦਿਨ ਖਤਮ ਹੋ ਜਾਂਦੇ ਹਨ। ਸਾਲਾਂ ਦੇ ਸਾਲ ਲੰਘ ਜਾਂਦੇ ਆ ਰਿਸ਼ਤੇ ਬਣਾਉਂਦਿਆਂ ਅਤੇ ਰਿਸ਼ਤਿਆਂ ਨੂੰ ਨਿਭਾਉਂਦਿਆਂ। ਇਨਸਾਨ ਦੀ ਫਿਤਰਤ ਹੀ ਹੈ ਕਿ ਇਕੱਲਾ ਨਹੀਂ ਰਹਿ ਸਕਦਾ। ਉਹ ਜੋ ਵੀ ਕਰਦਾ ਹੈ ਆਪਣੇ ਨਾਲ ਜੁੜੇ ਹੋਏ ਰਿਸ਼ਤਿਆਂ ਲਈ ਹੀ ਕਰਦਾ ਹੈ। ਉਮਰ ਭਰ ਰਿਸ਼ਤੇ ਬਚਾਉਣ, ਰਿਸ਼ਤੇ ਨਿਭਾਉਣ ਲਈ ਲੱਗਾ ਦਿੰਦਾ ਹੈ। ਜਦੋਂ ਤੋਂ ਮਨੁੱਖ ਨੇ ਸੁਰੱਤ ਸੰਭਾਲੀ ਹੈ ਉਦੋਂ ਤੋਂ ਹੀ ਕਿਸੇ ਗਰੁੱਪ ਜਾਂ ਝੂੰਡ ਵਿੱਚ ਹੀ ਰਹਿਣਾ ਸ਼ੂਰੁ ਕੀਤਾ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਪੰਜਾਬੀਆਂ ਨੇ ਤਾਂ ਰਿਸ਼ਤੇ ਨਿਭਾਉਣ ਲਈ ਕਦੇ ਕੋਈ ਕਸਰ ਹੀ ਨਹੀਂ ਛੱਡੀ।

ਪਰ ਅੱਜ-ਕੱਲ ਸਮੇਂ ਦੀ ਚਾਲ ਹਵਾ ਦਾ ਰੁੱਖ ਅਜਿਹਾ ਹੋ ਗਿਆ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਘਟਣ ਲੱਗੀ ਹੈ। ਐਨੁ ਕੁ ਦੂਰ ਕਿ ਅਨਮੋਲ ਰਿਸ਼ਤਿਆਂ ਦੀ ਕੀਮਤ ਭੁੱਲਦੇ ਜਾ ਰਹੇ ਹਾਂ। ਪਦਾਰਥੀਕਰਣ ਦੀ ਦੌੜ ਵਿੱਚ ਮਨੁੱਖ ਨੇ ਐਨਾ ਕੁਝ ਗਵਾ ਲਿਆ ਹੈ ਕਿ ਅੱਜ ਹਰ ਇੱਕ ਮਨੁੱਖ ਇਕੱਲਾ ਮਹਿਸੂਸ ਕਰ ਰਿਹਾ ਹੈ। ਅੱਜ ਉਹ ਨਿੱਘ, ਉਹ ਪਿਆਰ-ਸਤਿਕਾਰ ਕਿਧਰੇ ਨਹੀਂ ਮਿਲਦਾ ਜੋ ਪੁਰਾਤਨ ਸਮੇਂ ਰਿਸ਼ਤਿਆਂ 'ਚ ਵੇਖਣ ਨੂੰ ਮਿਲਦਾ ਸੀ। ਮਨੁੱਖ ਆਪਣੇ-ਆਪ ਨੂੰ ਉਪਰ ਦਖਾਉਣ ਦੀ ਦੌੜ ਵਿੱਚ ਇਨ੍ਹਾਂ ਖੋ ਗਿਆ ਹੈ ਕਿ ਰਿਸ਼ਤਿਆਂ ਦੀ ਕਦਰ ਭੁੱਲ ਗਿਆ ਹੈ, ਪਰਿਵਾਰ ਵਿੱਖਰ ਰਹੇ ਹਨ, ਰਿਸ਼ਤੇ ਖਤਮ ਹੋ ਰਹੇ ਹਨ।


EmoticonEmoticon