ਅਮਰੀਕਾ 'ਚ ਵਿਆਹ ਕਰਵਾ ਕੇ ਪੀ.ਆਰ. ਲੈਣੀ ਹੋਈ ਔਖੀ

ਅਮਰੀਕੀ ਸਰਕਾਰ ਨੇ ਵਿਆਹ ਨਾਲ ਸਬੰਧਤ ਇੰਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕੀਤਾ ਹੈ। ਜਿਨ੍ਹਾਂ ਰਾਹੀਂ ਬਾਲ ਵਿਆਹ ਨੂੰ ਨੱਥ ਪਾਈ ਜਾ ਸਕਦੀ ਹੈ। ਇੰਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਅਧੀਨ ਅਮਰੀਕਾ ਦਾ ਗ੍ਰੀਨ ਕਾਰਡ ਪ੍ਰਾਪਤ ਇਕ ਪ੍ਰਵਾਸੀ ਕਿਸੇ ਵੀ ਉਮਰ ਦੀ ਔਰਤ ਨਾਲ ਵਿਆਹ ਕਰਵਾ ਕੇ ਉਸ ਨੂੰ ਅਮਰੀਕਾ ਲਿਆ ਸਕਦਾ ਸੀ ਪਰ ਹੁਣ ਇੰਮੀਗ੍ਰੇਸ਼ਨ ਅਫਸਰਾਂ ਨੂੰ ਅਧਿਕਾਰ ਦੇ ਦਿੱਤਾ ਗਿਆ ਹੈ ਕਿ ਲਾੜਾ ਤੇ ਲਾੜੀ ਦੀ ਉਮਰ 'ਚ ਵੱਡਾ ਫਰਕ ਹੋਣ 'ਤੇ ਵੀਜ਼ਾ ਜਾਰੀ ਨਾ ਕੀਤਾ ਜਾਵੇ। 

ਐੱਨ.ਪੀ.ਆਰ. ਦੀ ਰਿਪੋਰਟ ਮੁਤਾਬਕ ਸਿਟੀਜ਼ਨਸ਼ਿਪ ਤੇ ਇੰਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਵੀਂਆਂ ਹਦਾਇਤਾਂ ਦਾ ਮਕਸਦ ਬਾਲ ਵਿਆਹਾਂ 'ਤੇ ਰੋਕ ਲਾਉਣਾ ਹੈ। ਜ਼ਿਕਰਯੋਗ ਹੈ ਕਿ ਵਿਆਹ ਦੇ ਆਧਾਰ 'ਤੇ ਅਮਰੀਕਾ ਵੀਜ਼ਾ ਪ੍ਰਾਪਤ ਕਰਨ ਲਈ ਦੋ ਪੜਾਵਾਂ ਵਾਲੀਆਂ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ। ਪਹਿਲੇ ਪੜਾਅ 'ਚ ਅਮਰੀਕੀ ਸਿਟੀਜ਼ਨਸ਼ਿਪ ਵਿਭਾਗ ਵਲੋਂ ਪਟੀਸ਼ਨਾਂ 'ਤੇ ਵਿਚਾਰ ਕੀਤਾ ਜਾਂਦਾ ਹੈ ਤੇ ਪ੍ਰਵਾਨਗੀ ਮਿਲਣ 'ਤੇ ਮਾਮਲਾ ਵਿਸ਼ੇਸ਼ ਵਿਭਾਗ ਕੋਲ ਭੇਜਿਆ ਜਾਂਦਾ ਹੈ। 2007 ਤੋਂ 2017 ਦਰਮਿਆਨ ਵਿਆਹ ਨਾਲ ਸਬੰਧਤ 35 ਲੱਖ ਪਟੀਸ਼ਨਾਂ ਅਮਰੀਕੀ ਇੰਮੀਗ੍ਰੇਸ਼ਨ ਵਿਭਾਗ ਕੋਲ ਪੁੱਜੀਆਂ ਸਨ ਤੇ ਪ੍ਰਵਾਨਗੀ ਪ੍ਰਾਪਤ 'ਚੋਂ 5556 ਬਾਲ ਵਿਆਹਾਂ ਨਾਲ ਸਬੰਧਤ ਸਨ ਤੇ ਲਗਭਗ ਹਰ ਮਾਮਲੇ 'ਚ ਕੁੜੀਆਂ ਦੀ ਉਮਰ ਲਾੜਿਆਂ ਤੋਂ ਕਾਫੀ ਘੱਟ ਨਜ਼ਰ ਆਈ।

ਤਿੰਨ ਹਜ਼ਾਰ ਮਾਮਲੇ ਅਜਿਹੇ ਸਨ ਜਿਥੇ ਲਾੜਾ ਅਤੇ ਲਾੜੀ ਦੀ ਉਮਰ 'ਚ ਜ਼ਮੀਨ ਅਸਮਾਨ ਦਾ ਫਰਕ ਸੀ। ਚੇਤੇ ਰਹੇ ਕਿ ਅਮਰੀਕਾ 'ਚ ਬਾਲਗਾਂ ਤੇ ਨਾਬਾਲਗਾਂ ਦਰਮਿਆਨ ਵਿਆਹ ਆਮ ਗੱਲ ਹੈ ਤੇ ਮੁਲਕ ਦੇ ਜ਼ਿਆਦਾਤਰ ਸੂਬਿਆਂ 'ਚ ਕੁਝ ਸ਼ਰਤਾਂ ਦੇ ਆਧਾਰ 'ਤੇ ਬਾਲ ਵਿਆਹ ਦੀ ਇਜਾਜ਼ਤ ਮਿਲੀ ਹੋਈ ਹੈ।


EmoticonEmoticon