ਅੱਕਿਆ ਬੈਂਸ ਵੜ੍ਹ ਗਿਆ ਡੀ.ਸੀ. ਦਫ਼ਤਰ, ਮੂਹਰੋ ਡੀ.ਸੀ ਦੀ ਕੁਰਸੀ ਖਾਲੀ, ਪੂਰਾ ਸਟਾਫ਼ ਥਰ-ਥਰ ਕੰਬਿਆ

Tags

ਪੋਸਟ ਮੈਟ੍ਰਿਕ ਸਕੀਮ ਦਾ ਦਲਿਤ ਵਿਦਿਆਰਥੀਆਂ ਨੂੰ ਲਾਭ ਨਾ ਮਿਲਣ ਦੇ ਮਾਮਲੇ ’ਚ ਅੱਜ ਲੁਧਿਆਣਾ ਦੇ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਾਥੀਆਂ ਅਤੇ ਪੀੜਤ ਵਿਦਿਆਰਥੀਆਂ ਸਣੇ ਡੀ. ਸੀ. ਦਫਤਰ ਦਾ ਘਿਰਾਓ ਕੀਤਾ। ਇਸ ਮੌਕੇ ਉਹ ਡੀ. ਸੀ. ਵਰਿੰਦਰ ਸ਼ਰਮਾ ਨਾਲ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਪੁੱਜੇ ਤਾਂ ਉੱਥੇ ਹੰਗਾਮਾ ਹੋ ਗਿਆ। ਮੌਕੇ ’ਤੇ ਡੀ. ਸੀ. ਨਹੀਂ ਸੀ ਤਾਂ ਬੈਂਸ ਆਪਣੇ ਸਾਥੀਆ ਨਾਲ ਮਿਲ ਕੇ ਏ. ਡੀ. ਸੀ. ਜਸਬੀਰ ਸਿੰਘ ਨੂੰ ਮਿਲਣ ਪੁੱਜੇ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਇਸ ਦੌਰਾਨ ਏ. ਡੀ. ਸੀ. ਨੇ ਕਿਹਾ ਕਿ ਇਸ ਮਾਮਲੇ ’ਚ ਉਹ ਡੀ. ਸੀ. ਨਾਲ ਗੱਲ ਕਰਨਗੇ। ਇਸ ਤੋਂ ਬਾਅਦ ਬੈਂਸ ਨੇ ਖੁਦ ਡੀ. ਸੀ. ਨੂੰ ਫੋਨ ਮਿਲਾਇਆ ਪਰ ਡੀ. ਸੀ. ਨੇ ਉਸ ਦਾ ਫੋਨ ਨਹੀਂ ਚੁੱਕਿਆ। 

ਇਸ ਮੌਕੇ ਏ. ਡੀ. ਸੀ. ਨੇ ਦੱਸਿਆ ਕਿ ਡੀ. ਸੀ. ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਛੁੱਟੀ ’ਤੇ ਹਨ ਤਾਂ ਬੈਂਸ ਨੇ ਏ. ਡੀ. ਸੀ. ਤੋਂ ਡੀ. ਸੀ. ਦਾ ਮੈਡੀਕਲ ਮੰਗਿਆ ਅਤੇ ਕਿਹਾ ਕਿ ਜੇਕਰ ਡੀ. ਸੀ. ਛੁੱਟੀ ’ਤੇ ਹਨ ਤਾਂ ਉਨ੍ਹਾਂ ਦਾ ਕੋਈ ਮੈਡੀਕਲ ਤਾਂ ਦਿੱਤਾ ਹੋਵੇਗਾ ਹੀ। ਬੈਂਸ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਤਨਖਾਹ ਵੀ ਲੈ ਲੈਣ ਅਤੇ ਬਿਨਾਂ ਕੰਮ ਤੋਂ ਛੁੱਟੀ ਵੀ ਕਰਨ, ਇਹ ਬਰਦਾਸ਼ਤ ਨਹੀਂ ਹੋਵੇਗਾ। ਇਸ ਦੀ ਸ਼ਿਕਾਇਤ ਸਰਕਾਰ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਏ. ਡੀ. ਸੀ. ਨੇ ਬੈਂਸ ਦੀ ਡੀ. ਸੀ. ਨਾਲ ਫੋਨ ’ਤੇ ਗੱਲ ਕਰਵਾਈ। ਫੋਨ ’ਤੇ ਗੱਲ ਦੌਰਾਨ ਬੈਂਸ ਅਤੇ ਡੀ. ਸੀ.’ਚ ਬਹਿਸਬਾਜ਼ੀ ਵੀ ਹੋਈ, ਜਿਸ ਤੋਂ ਬਾਅਦ ਡੀ. ਸੀ. ਨੇ ਫੋਨ ਕੱਟ ਦਿੱਤਾ। ਇਸ ਤੋੋਂ ਬਾਅਦ ਬੈਂਸ ਨੇ ਆਪਣੇ ਸਾਥੀਆਂ ਅਤੇ ਪੀੜਤ ਵਿਦਿਆਰਥੀ ਨਾਲ ਮਿਲ ਕੇ ਡੀ. ਸੀ. ਦਫਤਰ ਦੇ ਬਾਹਰ ਹੰਗਾਮਾ ਕੀਤਾ। 
ਇਸ ਮੌਕੇ ਬੈਂਸ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਪੋਸਟ ਮੈਟ੍ਰਿਕ ਸਕੀਮ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਰਹੀ, ਵਿਦਿਆਰਥੀਆਂ ਦੇ ਅਧਿਆਪਕਾਂ ਲਈ ਕੇਂਦਰ ਸਰਕਾਰ ਵਲੋਂ ਕਰੋੜਾਂ ਰੁਪਏ ਹੜੱਪ ਲਏ ਗਏ ਹਨ ਅਤੇ ਅੱਜ ਗਰੀਬ ਤੇ ਦਲਿਤ ਵਿਦਿਆਰਥੀਆਂ ਨੂੰ ਸਿੱਖਿਆ ਲਈ ਕਾਲਜ ਰੋਲ ਨੰਬਰ ਨਹੀਂ ਦੇ ਰਿਹਾ ਕਿ ਪਹਿਲਾ ਫੀਸਾਂ ਜਮ੍ਹਾ ਕਰਵਾਓ ਫਿਰ ਐਗਜ਼ਾਮ ’ਚ ਬੈਠਣ ਦਿੱਤਾ ਜਾਵੇਗਾ।ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀ ਮਨਮਾਨੀ ’ਤੇ ਉਤਾਰੂ ਹਨ ਪਰ ਇਸ ਨੂੰ ਉਹ ਸਾਡੀ ਕਮਜ਼ੋਰੀ ਨਾ ਸਮਝਣ। ਜੇ ਪ੍ਰਸ਼ਾਸਨ ਨੇ ਜਲਦੀ ਹੀ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕੀਮ ਦਾ ਲਾਭ ਨਹੀਂ ਦਿੱਤਾ ਤਾਂ ਉਹ ਸਾਰੇ ਪੀੜਤ ਵਿਦਿਆਰਥੀਆਂ ਸਣੇ ਮੁੱਖ ਮੰਤਰੀ ਦੇ ਘਰ ਅੱਗੇ ਬੈਠ ਕੇ ਧਰਨਾ ਦੇਣਗੇ। ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ। ਮਾਮਲੇ ਬਾਰੇ ਡੀ. ਸੀ. ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਜ਼ਿਲਾ ਪ੍ਰਧਾਨ ਜਸਬੀਰ ਸਿੰਘ ਬੱਗਾ ਐਂਡੀ ਪਾਵਰ ਆਦਿ ਹਾਜ਼ਰ ਸਨ।


EmoticonEmoticon