ਦੇਖੋ ਸਜ਼ਾ ਸਮੇਂ ਕਿਵੇਂ 'ਦੁਹਾਈਆਂ' ਪਾ ਰਿਹਾ ਸੀ ਰਾਮ ਰਹੀਮ, CBI ਦੇ ਵਕੀਲ ਨੇ ਦੱਸੀ ਸਾਰੀ ਕਹਾਣੀ

Tags

ਬਾਲਤਕਾਰ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਕੱਲ ਸੀ.ਬੀ.ਆਈ. ਦੀ ਅਦਾਲਤ ਮੂਹਰੇ ਸੁਣਵਾਈ ਦੌਰਾਨ ਕਿਹਾ ਕਿ ਉਹ ਬੀਤੇ 9 ਸਾਲਾਂ ਤੋਂ ਸ਼ੂਗਰ ਦਾ ਮਰੀਜ਼ ਹੈ।ਸੀ.ਬੀ.ਆਈ. ਦੇ ਖਾਸ ਜੱਜ ਜਗਦੀਪ ਸਿੰਘ ਦੀ ਅਦਾਲਤ ਨੇ ਲੰਘੇ ਕੱਲ (17 ਜਨਵਰੀ ਨੂੰ) ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਅਦਾਲਤ ਵੱਲੋਂ ਇਹਨਾਂ ਚਾਰਾਂ ਨੂੰ 11 ਜਨਵਰੀ ਨੂੰ ਦੋਸ਼ੀ ਐਲਾਨਿਆ ਗਿਆ ਸੀ।ਸਜਾ ਸੁਣਾਏ ਜਾਣ ਤੋਂ ਪਹਿਲਾਂ ਚਾਰਾਂ ਦੋਸ਼ੀਆਂ ਨੂੰ ਜੇਲ੍ਹ ਵਿਚੋਂ ਹੀ ਬਿਜਲਈ ਪ੍ਰਬੰਧ ਰਾਹੀਂ ਸਜ਼ਾ ਸੰਬੰਧੀ ਆਪਣੀ ਆਪਣਾ ਪੱਖ ਅਦਾਲਤ ਅੱਗੇ ਰੱਖਣ ਦਾ ਮੌਕਾ ਦਿੱਤਾ ਗਿਆ।

ਇਸ ਦੌਰਾਨ ਗੁਰਮੀਤ ਰਾਮ ਰਹੀਮ ਨੇ ਜਿੱਥੇ ਡੇਰਾ ਸਿਰਸਾ ਦੇ ਮੁਖੀ ਹੋਣ, ਡੇਰੇ ਦੀ ਧਾਰਨ ਅਤੇ ਡੇਰੇ ਦੀਆਂ ਕਾਰਵਾਈਆਂ ਦਾ ਜ਼ਿਕਰ ਕੀਤਾ ਓਥੇ ਉਸ ਨੇ ਇਹ ਵੀ ਕਿਹਾ ਕਿ ਉਹ ਪਿੱਠ ਦਰਦ ਤੋਂ ਪੀੜਤ ਹੈ ਅਤੇ ਲੰਘੇ 9 ਸਾਲਾਂ ਤੋਂ “ਸ਼ੁਗਰ” ਦੀ ਬਿਮਾਰੀ ਦਾ ਮਰੀਜ਼ ਹੈ। ਉਸਨੇ ਕਿਹਾ ਕਿ ਉਸ ਦੇ ਘਰ ਵਿਚ ਇਕ ਬੁੱਢੀ ਮਾਂ ਹੈ ਜੋ ਕਿ ਬਿਮਾਰ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਉਸ ਦੀ ਪਤਨੀ, ਇਕ ਮੁੰਡਾ ਅਤੇ ਦੋ ਕੁੜੀਆਂ ਹਨ।

ਉਸ ਦੇ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿਚ ਸੁਣਾਈ ਜਾਣ ਵਾਲੀ ਸਜਾ ਨੂੰ ਆਰ.ਸੀ. 5/2002 (ਸੀ.ਬੀ.ਆਈ) ਭਾਵ ਕਿ ਸਾਧਵੀਆਂ ਦੇ ਬਲਾਤਕਾਰ ਵਾਲੇ ਮਾਮਲੇ ਵਿਚ ਸੁਣਾਈ ਗਈ ਸਜਾ ਦੇ ਨਾਲ ਹੀ ਚਲਾਇਆ ਜਾਵੇ। ਇਸ ਸੁਣਵਾਈ ਦੌਰਾਨ ਦੂਜੇ ਦੋਸ਼ੀਆਂ ਕੁਲਦੀਪ ਸਿੰਘ ਉਰਫ ਕਾਲਾ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਉਰਫ ਕਿਸ਼ਨ ਲਾਲ ਨੇ ਵੀ ਸੁਣਾਈ ਜਾਣ ਵਾਲੀ ਸਜਾ ਬਾਰੇ ਆਪੋ ਆਪਣਾ ਪੱਖ ਅਦਾਲਤ ਅੱਗੇ ਰੱਖਿਆ। ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿਚ ਮਿਸਾਲੀ ਸਜਾ ਸੁਣਾਈ ਜਾਵੇ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਇਹ ਮਾਮਲਾ “ਵਿਰਲਿਆਂ ਵਿਚੋਂ ਵਿਰਲੇ ਮਾਮਲੇ” ਦੀ ਸ਼੍ਰੇਣੀ ਵਿਚ ਨਹੀਂ ਆਉਂਦਾ ਇਸ ਲਈ ਫਾਂਸੀ ਦੀ ਸਜਾ ਨਾ ਸੁਣਾਈ ਜਾਵੇ। ਸਾਰੇ ਪੱਖ ਵਿਚਾਰ ਕੇ ਜੱਜ ਜਗਦੀਪ ਸਿੰਘ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।


EmoticonEmoticon