ਪਾਰਲਰ 'ਚ ਆਈ ਦੁਲਹਨ ਨੂੰ ਚੁੱਕ ਕੇ ਲੈ ਗਏ ਮੁੰਡੇ, ਸੜਕ 'ਤੇ ਹੀ ਕਰਤਾ ਕਾਂਡ

Tags

ਬਿਊਟੀ ਪਾਰਲਰ ਤੋਂ ਅਗਵਾ ਹੋਈ ਲੜਕੀ ਨੂੰ ਅੱਜ ਸ਼ਾਮ ਪੁਲਸ ਵਲੋਂ ਬਰਾਮਦ ਕਰ ਲਿਆ ਗਿਆ ਹੈ, ਜਿਸ ਦੌਰਾਨ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸ਼ਾਮ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਿਲ੍ਹਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਜ ਟੀਮਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ਛਾਪੇਮਾਰੀ ਕਰਦੇ ਹੋਏ 6-7 ਘੰਟੇ 'ਚ ਹੀ ਫਿਰੋਜ਼ਪੁਰ ਕੈਂਟ ਦੇ ਕੋਲੋਂ ਲੜਕੀ ਨੂੰ ਬਰਾਮਦ ਕੀਤਾ ਹੈ। ਜਦਕਿ ਦੋ ਨੌਜਵਾਨਾਂ ਬਲਜੀਤ ਸਿੰਘ ਉਰਫ ਬੱਬੂ ਅਤੇ ਹਰਪ੍ਰੀਤ ਸਿੰਘ 

ਉਰਫ਼ ਹਰਮਨ ਵਾਸੀ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਕਾਬੂ ਕਰ ਲਿਆ ਹੈ। ਉਹਨਾਂ ਅਨੁਸਾਰ ਇਹ ਕੁਲ ਸੱਤ ਨੌਜਵਾਨ ਸਨ। ਜਿਹਨਾਂ ਵਿਚੋਂ ਤਲਵਿੰਦਰ ਸਿੰਘ ਉਰਫ਼ ਧਿੰਦਾ ਵਾਸੀ ਬੰਨਾਵਾਲੀ (ਫਾਜਿਲਕਾ) ਅਤੇ ਯਾਦਵਿੰਦਰ ਸਿੰਘ ਉਰਫ਼ ਯਾਦੂ ਵਾਸੀ ਪਾਕਾ (ਫਾਜਿਲਕਾ) ਸਣੇ ਤਿੰਨ ਅਣਪਛਾਤੇ ਲੋਕ ਹਾਲੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੁਲਿਸ ਦੇ ਅਨੁਸਾਰ ਤਲਵਿੰਦਰ ਸਿੰਘ ਉਰਫ਼ ਧਿੰਦਾ ਲੰਬੇ ਸਮੇਂ ਤੋਂ ਲੜਕੀ ਨੂੰ ਪਰੇਸ਼ਾਲ ਕਰ ਰਿਹਾ ਸੀ। ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਲੜਕੀ ਦੇ ਪਰਿਜਨਾਂ ਦੇ ਹਵਾਲੇ ਕਰ ਦਿੱਤਾ ਹੈ ਜਦਕਿ ਕਾਬੂ ਕੀਤੇ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਤੇ ਉਪ ਕਪਤਾਨ ਪੁਲਿਸ ਗੁਰਜੀਤ ਸਿੰਘ ਅਤੇ ਥਾਣਾ ਸਿਟੀ ਮੁਖੀ ਅਸ਼ੋਕ ਕੁਮਾਰ ਵੀ ਹਾਜਰ ਸਨ।


EmoticonEmoticon