ਫ਼ੈਸਲਾ ਸੁਣਨ ਤੋਂ ਬਾਅਦ ਵੇਖੋ ਸਾਧ ਦੀ ਕੀ ਬਣੀ ਹਾਲਤ

Tags

ਆਪਣੇ ਆਪ ਨੂੰ ਫਿਲਮਾਂ ਰਾਹੀਂ ਮੈਸੇਂਜਰ ਆਫ ਗਾਡ ਕਹਿਣ ਵਾਲੇ ਬਲਾਤਕਾਰੀ ਸੌਦਾ ਸਾਧ ਨੂੰ ਅੱਜ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ ਰੋਹਤਕ ਜੇਲ੍ਹ ਵਿੱਚ ਬੰਦ ਮੈਸੇਂਜਰ ਆਫ ਗੁਨਾਹ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਤਹਿਤ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਸਜਾ 17 ਜਨਵਰੀ ਨੂੰ ਸੁਣਾਈ ਜਾਣੀ ਹੈ। ਇਸ ਦੇ ਨਾਲ ਧਾਰਾ 302 ਦੇ ਦਰਜ ਮਾਮਲੇ ਵਿੱਚ ਸੌਦਾ ਸਾਧ ਦੇ ਚੇਲੇ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਵੀ ਆਰਮਜ਼ ਐਕਟ ਧਾਰਾ 120 ਬੀ ਤਹਿਤ ਦੋਸ਼ੀ ਠਹਿਰਾਉਂਦਿਆਂ ਜੇਲ੍ਹ ਭੇਜ ਦਿੱਤਾ ਹੈ।
 16 ਸਾਲ ਚੱਲੇ ਇਸ ਕੇਸ ਤੋਂ ਬਾਅਦ ਆਏ ਫੈਸਲੇ ਨੇ ਜਿੱਥੇ ਸੌਦਾ ਸਾਧ ਦੇ ਚੇਲਿਆਂ ਵਿੱਚ ਸਹਿਮ ਦਾ ਮਾਹੌਲ ਭਰ ਦਿੱਤਾ ਹੈ ਉਥੇ ਹੀ ਸਵ. ਪੱਤਰਕਾਰ ਰਾਮਚੰਦਰ ਪੱਤਰਕਾਰ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਡੇਰੇ ਵੱਲੋਂ ਮਿਲੀਆਂ ਧਮਕੀਆਂ ਦੇ ਬਾਵਜੂਦ ਲੜਾਈ ਲੜਨ ਵਾਲੇ ਅੰਸ਼ੁਲ ਛਤਰਪਤੀ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦੇਰ ਹੋਈ ਪਰ ਉਹਨਾਂ ਦੇ ਸੰਘਰਸ਼ ਦੀ ਜਿੱਤੀ ਹੋਈ ਹੈ ਤੇ ਅੱਜ ਉਹਨਾਂ ਦੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਉਹ ਉਮੀਦ ਕਰਦੇ ਹਨ ਕਿ ਸੌਦਾ ਸਾਧ ਨੂੰ ਕਤਲ ਮਾਮਲੇ ਵਿੱਚ ਸਜਾ-ਏ-ਮੌਤ ਦਾ ਫੈਸਲਾ ਹੋਵੇਗਾ ਅਤੇ ਇਸ ਲੰਬੇ ਸੰਘਰਸ਼ ਅਤੇ ਆਏ ਫੈਸਲੇ ਲਈ ਸੀਬੀਆਈ ਦੀ ਪੂਰੀ ਟੀਮ ਨੂੰ ਵੀ ਵਧਾਈ ਹੈ ਜਿਹਨਾਂ ਨੇ ਪੂਰੀ ਇਮਾਨਦਾਰੀ ਨਾਲ ਇਸ ਕੇਸ ਦੀ ਪੈਰਵਈ ਕੀਤੀ।


EmoticonEmoticon