ਫਤਿਹਗੜ੍ਹ ਸਾਹਿਬ ‘ਚ ਅਨੋਖੀ ਪਹਿਲ, ਸਿਮਰਜੀਤ ਬੈਂਸ ਨੇ ਪੈਦਾ ਕੀਤੀ ਮਿਸਾਲ

Tags

ਲੋਕ ਇਨਸਾਫ ਪਾਰਟੀ ਦੇ ਹਜਾਰਾਂ ਸਮਰਥਕ ਅਤੇ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਸ਼੍ਰੀ ਫਤਿਹਗੜ ਸਾਹਿਬ ਲਈ ਰਵਾਨਾ ਹੋ ਗਏ, ਜਿੱਥੇ ਪਾਰਟੀ ਦੇ ਆਗੂ ਅਤੇ ਸਮੂਹ ਵਰਕਰ ਸ਼੍ਰੀ ਫਤਿਹਗੜ ਸਾਹਿਬ ਵਿੱਖੇ ਦੋ ਦਿਨਾਂ ਤੱਕ ਸਫਾਈ ਅਭਿਆਨ ਚਲਾਉਣਗੇ ਅਤੇ ਸੰਗਤਾਂ ਦੀ ਸੇਵਾ ਕਰਨਗੇ।
ਇਸ ਦੌਰਾਨ ਦਿੱਲੀ ਰੋਡ ਸਥਿਤ ਰੈਡ ਮੈਂਗੋ ਪੈਲੇਸ ਤੋਂ ਲੁਧਿਆਣਾ ਸਮੇਤ ਅਮ੍ਰਿਤਸਰ, ਜਲੰਧਰ ਅਤੇ ਹੋਰਨਾਂ ਸ਼ਹਿਰਾਂ ਦੇ ਸਮੂਹ ਪਾਰਟੀ ਵਰਕਰ ਇਕੱਤਰ ਹੋਏ , ਜਿਨ੍ਹਾਂ ਨੂੰ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜਾਦਿਆਂ ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ ਸੀ ਅਤੇ ਇਨ੍ਹਾਂ ਦਿਨਾਂ ਵਿੱਚ ਹਜਾਰਾਂ ਸੰਗਤਾਂ ਸ਼ੀ ਫਤਿਹਗੜ ਸਾਹਿਬ ਵਿੱਖੇ ਦਰਸ਼ਨ ਕਰਨ ਆਉਂਦੀਆਂ ਹਨ। ਇਸ ਦੌਰਾਨ ਵੱਖ ਵੱਖ ਰਾਜਨੀਤਕ ਪਾਰਟੀਆਂ ਆਪਣੀਆਂ ਸਿਆਸੀ ਕਾਨਫਰੰਸਾਂ ਕਰਦੀਆਂ ਸਨ ਪਰ ਲੋਕ ਇਨਸਾਫ ਪਾਰਟੀ ਕੋਈ ਵੀ ਸਿਆਸੀ ਕਾਨਫਰੰਸ ਨਾ ਕਰਕੇ ਸ਼੍ਰੀ ਫਤਿਹਗੜ ਸਾਹਿਬ ਵਿੱਖੇ ਦੋ ਦਿਨਾਂ ਤੱਕ ਸਫਾਈ ਅਭਿਆਨ ਚਲਾਵੇਗੀ ਅਤੇ ਸ਼੍ਰੀ ਫਤਿਹਗੜ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੇਗੀ।

ਇਸ ਮੌਕੇ ਤੇ ਰਵਾਨਾ ਹੋਣ ਸਮੇਂ ਪਾਰਟੀਆਂ ਆਗੂਆਂ ਚ ਜੱਥੇਦਾਰ ਬਲਵਿੰਦਰ ਸਿੰਘ ਬੈਂਸ, ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਸੀਵੀਆ, ਗੁਰਪ੍ਰੀਤ ਸਿੰਘ ਖੁਰਾਣਾ, ਵਿਪਨ ਸੂਦ ਕਾਕਾ, ਪਵਨਦੀਪ ਸਿੰਘ ਮਦਾਨ, ਪ੍ਰਧਾਨ ਬਲਦੇਵ ਸਿੰਘ, ਅਰਜੁਨ ਸਿੰਘ ਚੀਮਾ, ਅਮਰੀਕ ਸਿੰਘ ਵਰਪਾਲ ਅਮ੍ਰਿਤਸਰ, ਜਤਿੰਦਰ ਸਿੰਘ ਭੱਲਾ ਬਠਿੰਡਾ, ਸਰਬਜੀਤ ਸਿੰਘ ਜਨਕਪੁਰੀ, ਰਵਿੰਦਰ ਪਾਲ ਸਿੰਘ ਰਾਜਾ, ਪ੍ਰਦੀਪ ਸਿੰਘ ਤੇ ਹੋਰ ਵੀ ਅਨੇਕਾਂ ਵਰਕਰ ਸ਼ਾਮਲ ਹਨ।


EmoticonEmoticon