ਕੇ. ਐੱਸ, ਮੱਖਣ ਨੇ ਲਾਈਵ ਹੋ ਕੇ ਉਤਾਰੇ ਕਕਾਰ, ਛੱਡਤੀ ਸਿੱਖੀ

Tags

ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਕੇਐੱਸ ਮੱਖਣ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਿੱਖੀ ਸਰੂਪ ਦਾ ਤਿਆਗ ਕੀਤਾ ਹੈ। ਕੁਝ ਸਾਲ ਪਹਿਲਾਂ ਸਿੱਖ ਧਰਮ ਅਪਣਾਉਣ ਵਾਲੇ ਕੇਐੱਸ ਮੱਖਣ ਨੇ ਆਪਣੇ ਕਕਾਰ ਗੁਰੂ ਚਰਨਾਂ 'ਚ ਸਮਰਪਿਤ ਕਰ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਲੋਕ ਉਨ੍ਹਾਂ ਦੇ ਨਾਲ ਧਾਰਮਿਕ ਵਿਵਾਦ ਜੋੜ ਰਹੇ ਹਨ। ਉਨ੍ਹਾਂ ਦਾ ਨਾਂ ਲੈ ਕੇ ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ। ਉਨ੍ਹਾਂ ਲਾਈਵ ਹੋ ਕੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਕਰਕੇ ਕੋਈ ਧਾਰਮਿਕ ਵਿਵਾਦ ਸ਼ੁਰੂ ਹੋਵੇ, ਇਸ ਲਈ ਉਹ ਆਪਣਾ ਸਿੱਖ ਧਰਮ ਛੱਡ ਰਹੇ ਹਨ।

ਜ਼ਿਕਰਯੋਗ ਹੈ ਕਿ ਜਲੰਧਰ 'ਚ ਦੁਪਹਿਰੇ 3 ਵਜੇ ਉਨ੍ਹਾਂ ਪ੍ਰੈੱਸ ਕਾਨਫੰਰਸ ਕਰਨ ਦੀ ਗੱਲ ਕਹੀ। ਇਸ ਵਿਚ ਉਹ ਖੁੱਲ੍ਹ ਕੇ ਆਪਣਾ ਪੱਖ ਰੱਖਣਗੇ। ਬੀਤੇ ਦਿਨੀਂ ਗਾਇਕ ਗੁਰਦਾਸ ਮਾਨ ਵਲੋਂ ਹਿੰਦੀ ਦੇ ਹੱਕ 'ਚ ਦਿੱਤੇ ਗਏ ਬਿਆਨ ਦਾ ਮੱਖਣ ਨੇ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਗੁਰਦਾਸ ਮਾਨ ਤੇ ਕੇਐੱਸ ਮੱਖਣ ਦੋਵੇਂ ਪੰਜਾਬੀ ਸਮਰਥਕਾਂ ਤੇ ਕਈ ਸਿਆਸੀ ਆਗੂਆਂ ਦੇ ਨਿਸ਼ਾਨੇ 'ਤੇ ਆ ਗਏ ਹਨ।

This Is The Newest Post


EmoticonEmoticon