ਇੱਕ ਪਿੰਡ ਦੇ ਮੁੰਡੇ-ਕੁੜੀ ਨੇ ਕਰਤੀਆਂ ਸਾਰੀਆਂ ਹੱਦਾਂ ਪਾਰ , ਫੇਸਬੁੱਕ 'ਤੇ ਲਾਈਵ ਹੋ ਕੇ ਕਰਤਾ ਕਾਰਾ

Tags

ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦੇ ਨਜ਼ਦੀਕੀ ਪਿੰਡ ਗੁਜਰਾਂ ਵਿਖੇ ਬੀਤੇ ਰਾਤ ਇਕ ਨੌਜਵਾਨ ਲੜਕੇ ਅਤੇ ਲੜਕੀ ਨੇ ਆਪਣੇ ਆਪ ਨੂੰ ਸ਼ੱਕੀ ਹਾਲਤ ਵਿਚ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਅਪਲੋਡ ਕੀਤੀ ਗਈ। ਵੀਡੀਓ ਵਿਚ ਲੜਕਾ ਬੋਲਦਾ ਹੋਇਆ ਦੁਖੀ ਦਿਖਾਈ ਦੇ ਰਿਹਾ ਹੈ, ਜਦੋਂ ਕਿ ਲੜਕੀ ਬਿਲਕੁਲ ਸ਼ਾਂਤ ਅਤੇ ਸੰਤੁਸ਼ਟ ਦਿਖਾਈ ਦੇ ਰਹੀ ਸੀ। ਉਨ੍ਹਾਂ ਵੀਡੀਓ ਵਿਚ ਕਿਹਾ ਕਿ ਦੁਸ਼ਮਣ ਇਹ ਨਾ ਸਮਝਣ ਕਿ ਕਿਸੇ ਤੋਂ ਡਰ ਗਿਆ ਹੈ, ਉਸਨੇ ਕਿਹਾ ਕਿ ਕੋਈ ਆਪਸੀ ਗੱਲਬਾਤ ਹੈ ਇਸ ਕਾਰਨ ਅੱਜ ਜ਼ਿੰਦਗੀ ਵਾਲਾ ਮੇਲਾ ਖਤਮ ਕਰਨ ਚੱਲਿਆ ਹੈ।

ਵੀਡੀਓ ਵਿਚ ਨੌਜਵਾਨ ਨੇ ਬੋਲਦੇ ਹੋਏ ਕਿਹਾ ਕਿ ਮੇਰੀ ਪੁਲਿਸ ਨੂੰ ਬੇਨਤੀ ਹੈ ਕਿ ਕਿਸੇ ਮੇਰੇ ਦੋਸਤ ਜਾਂ ਪਰਿਵਾਰ ਦੇ ਮੈਂਬਰਾਂ ਨੂੰ ਤੰਗ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਵੀਡੀਓ ਵਿਚ ਪਰਿਵਾਰ ਵਾਲਿਆਂ ਨੂੰ ਤੰਗ ਕਰਨ ਦੀ ਮੁਆਫੀ ਮੰਗਦੇ ਹੋਏ ਕਿਹਾ ਕਿ ਮੈਂ ਪਰਿਵਾਰ ਵਾਲਿਆਂ ਨੂੰ ਬਹੁਤ ਤੰਗ ਕੀਤਾ ਹੈ, ਉਸ ਲਈ ਮੁਆਫੀ ਮੰਗਦਾ ਹਾਂ। ਇਸ ਸਬੰਧੀ ਘਟਨਾ ਡੀਐਸਪੀ ਨੇ ਖੁਦਕੁਸ਼ੀ ਸਬੰਧੀ ਪੁਸ਼ਟੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦਿਆ ਪੁਲਿਸ ਮੌਕੇ ਉਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
zz


EmoticonEmoticon