ਰਾਮ ਰਹੀਮ ਨੰ ਜੇਲ੍ਹ ਵਿੱਚ ਕੁੜੀਆਂ ਭੇਜ ਰਹੀਆਂ ਨੇ ਇਹ ਸਮਾਨ

Tags

ਗੁਰ ਮੀਤ ਰਾ ਮ ਲਈ ਰੱਖੜੀਆਂ ਤੇ ਉਸ ਦੇ ਜਨਮਦਿਨ ਦੇ ਵਧਾਈ ਸੰਦੇਸ਼ ਵਾਲੀਆਂ ਚਿੱਠੀਆਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਰਹੀਆਂ ਹਨ। ਇਸ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਡਾਕ ਵਿਭਾਗ ਦੇ ਮੁਲਾਜ਼ਮਾਂ ਦੀ ਵੀ ਮੁਸੀਬਤ ਵੱਧ ਗਈ ਹੈ। ਡਾਕਘਰ 'ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਡਾਕ ਪਹੁੰਚ ਰਹੀ ਹੈ ਜਿਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ। ਜ਼ਿਆਦਾ ਵਰਕਲੋਡ ਕਾਰਨ ਮੁਲਾਜ਼ਮ ਓਵਰ ਟਾਈਮ ਕਰ ਰਹੇ ਹਨ। ਬਲਾਤ ਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾਯਾਫ਼ਤਾ ਡੇ ਰਾ ਸਿਰਸਾ ਦੇ ਮੁ ਖੀ ਗੁਰ ਮੀਤ ਨੇ ਡਾਕ ਵਿਭਾਗ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ।
ਡਾਕ ਵਿਭਾਗ ਨੂੰ ਇਹ ਪ੍ਰੇਸ਼ਾਨੀ ਰੋਹਤਕ ਦੀ ਸੁਨਾ ਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਨਾਂਅ 'ਤੇ ਆ ਰਹੀ ਚਿੱਠੀਆਂ ਤੇ ਰੱਖੜੀਆਂ ਕਾਰਨ ਪੈਦਾ ਹੋਈ ਹੈ। ਡਾਕ ਵਿਭਾਗ ਮੁਤਾਬਿਕ ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਸਮੇਤ ਹੋਰਨਾਂ ਸੂਬਿਆਂ ਤੋਂ ਸਪੀਡ ਪੋਸਟ, ਰਜਿਸਟ੍ਰੀ ਤੇ ਸਾਧਾਰਨ ਡਾਕ ਰਾਹੀਂ ਲੱਖਾਂ ਦੀ ਗਿਣਤੀ 'ਚ ਡੇਰਾ ਪ੍ਰੇ ਮੀਆਂ ਨੇ ਗ੍ਰੀਟਿੰਗ ਕਾਰਡ ਭੇਜੇ ਹਨ।

ਸਾਦੇ ਕਾਗਜ਼ 'ਤੇ ਲਿਖੇ ਸੰਦੇਸ਼ ਦੇ ਨਾਲ-ਨਾਲ ਮਹਿੰਗੇ ਗ੍ਰੀਟਿੰਗ ਕਾਰਡ ਵੀ ਗੁਰ ਮੀਤ ਦੇ ਨਾਂਅ ਭੇਜੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਿ ਗੁਰ ਮੀਤ ਸੁਨਾ ਰੀਆ ਜੇਲ੍ਹ 'ਚ ਦੋ ਸਾਧ ਵੀਆਂ ਨਾਲ ਜਬ ਰ ਨਾਹ ਦੇ ਮਾਮਲੇ 'ਚ 20 ਸਾਲ ਦੀ ਕੈਦ ਤੇ ਪੱਤਰ ਕਾਰ ਰਾਮ ਚੰਦਰ ਛਤ ਰਪ ਤੀ ਦੀ ਹੱਤਿਆ ਮਾਮਲੇ 'ਚ ਉਮ ਰ ਕੈ ਦ ਦੀ ਸਜ਼ਾ ਕੱਟ ਰਿਹਾ ਹੈ। 15 ਅਗਸਤ ਨੂੰ ਰਾ ਮ ਰਹੀ ਮ ਦਾ ਜਨਮ ਦਿਨ ਹੈ ਤੇ ਇਸੇ ਦਿਨ ਰੱਖੜੀ ਦਾ ਤਿਉਹਾਰ ਵੀ ਹੈ। ਡੇ ਰਾ ਮੁ ਖੀ ਦੇ ਨਾਂ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਰੱਖੜੀਆਂ ਤੇ ਜਨਮਦਿਨ ਦੇ ਵਧਾਈ ਸੰਦੇਸ਼ ਵਾਲੀ ਚਿੱਠੀਆਂ ਸੁਨਾ ਰੀਆ ਦੇ ਪੁਲਿਸ ਟ੍ਰੇਨਿੰਗ ਸੈਂਟਰ ਸਥਿਤ ਉਪ ਡਾਕਘਰ 'ਚ ਪਹੁੰਚ ਰਹੀਆਂ ਹਨ।


EmoticonEmoticon