ਇਸ ਇਲਾਕੇ ਵਿੱਚ ਪੁਲਿਸ ਨੇ ਛਾਣ ਮਾਰਿਆ ਚੱਪਾ-ਚੱਪਾ, ਹੁਣ ਆ ਸਕਦੀ ਹੈ ਤੁਹਾਡੀ ਵਾਰੀ

Tags

ਠੀਕ 6 ਵਜੇ ਪੁਲਿਸ ਦੀ ਇੱਕ ਵੱਡੀ ਟੁਕੜੀ ਪਿੰਡ 'ਚ ਦਾਖ਼ਲ ਹੁੰਦੀ ਹੈ ਤੇ ਪਹਿਲਾਂ ਤੋਂ ਹੀ ਕੀਤੀ ਗਈ ਨਿਸ਼ਾਨਦੇਹੀ ਵਾਲੇ ਘਰਾਂ ਦੀ ਤਲਾਸ਼ੀ ਲੈਣਾ ਸ਼ੁਰੂ ਕਰਦੀ ਹੈ। ਪੱਤਰਕਾਰਾਂ ਦੇ ਕੈਮਰਿਆਂ ਦੀਆਂ ਲਿਸ਼ਕਾਂ ਤਲਾਸ਼ੀ ਮੁਹਿੰਮ ਨੂੰ ਕਵਰ ਕਰਨ ਲਗਦੀਆਂ ਹਨ। ਘਰ ਦਾ ਹਰ ਕੋਨੇ ਅਤੇ ਇੱਥੋਂ ਤੱਕ ਕਿ ਅਟੈਚੀ ਤੇ ਲੋਹੇ ਦੇ ਬਕਸਿਆਂ 'ਚ ਰੱਖੇ ਗਏ ਕੱਪੜਿਆਂ ਤੱਕ ਦੀ ਪੂਰੀ ਮੁਸ਼ਤੈਦੀ ਨਾਲ ਤਲਾਸ਼ੀ ਲਈ ਜਾਂਦੀ ਹੈ। ਮਹਿਲਾ ਪੁਲਿਸ ਮੁਲਾਜ਼ਮਾਂ ਸਣੇ ਪੰਜਾਬ ਪੁਲਿਸ ਦੇ ਕੁਝ ਜਵਾਨ ਇੱਕ ਘਰ 'ਚ ਖੋਜੀ ਕੁੱਤੇ ਨਾਲ ਦਾਖ਼ਲ ਹੁੰਦੇ ਹਨ।

ਅਸਲ ਵਿੱਚ ਇਸ ਪਿੰਡ 'ਚ ਪੰਜਾਬ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰਨ ਆਈ ਸੀ ਤੇ ਪੁਲਿਸ ਦੀ ਇਹ ਛਾਪੇਮਾਰੀ ਇੱਕ 'ਗੁਪਤ ਮਿਸ਼ਨ' ਦਾ ਹਿੱਸਾ ਸੀ।ਫਿਰ ਇੱਕ ਘਰ 'ਚੋਂ ਕਿਸੇ ਨਿੱਕੇ ਨਿਆਣੇ ਦੀਆਂ ਉੱਚੀਆਂ ਚੀਕਾਂ ਸੁਣਾਈ ਦਿੰਦੀਆਂ ਹਨ। ਪੁੱਛਣ 'ਤੇ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਇਸ ਘਰ 'ਚੋ ਇੱਕ ਔਰਤ ਨੂੰ ਪੁੱਛ-ਗਿੱਛ ਲਈ ਘਰ ਤੋਂ ਬਾਹਰ ਲੈ ਕੇ ਜਾ ਰਹੀਆਂ ਸਨ।

ਆਖ਼ਰਕਾਰ ਸਵੇਰੇ 8.15 ਵਜੇ ਪੁਲਿਸ ਦੀ ਤਲਾਸ਼ੀ ਮੁਹਿੰਮ ਖ਼ਤਮ ਹੋ ਗਈ ਅਤੇ ਪੁਲਿਸ ਖਾਲੀ ਹੱਥ ਹੀ ਵਾਪਿਸ ਪਰਤ ਰਹੀ ਸੀ। ਪਰ ਇਸ ਪਿੰਡ ਵਿੱਚ ਪੁਲਿਸ ਦੀ ਇਸ ਮੁਹਿੰਮ ਦਾ ਅਹਿਮ ਪਹਿਲੂ ਇਹ ਰਿਹਾ ਕਿ ਇਸ ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਨਸ਼ੇ ਦੀ ਨਾ ਤਾਂ ਕੋਈ ਖੇਪ ਲੱਗੀ ਤੇ ਨਾ ਹੀ ਕੋਈ ਤਸਕਰ ਕਾਬੂ ਆਇਆ।


EmoticonEmoticon