ਦਿੱਲੀ ਆਟੋ ਡਰਾਈਵਰ ਮਾਮਲੇ 'ਚ ਪੁਲਿਸ ਨੇ ਪੇਸ਼ ਕੀਤੀ ਰਿਪੋਰਟ

Tags

ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਸਿੱਖ ਟੈਂਪੂ ਡਰਾਈਵਰ ਸਰਬਜੀਤ ਸਿੰਘ ਦੀ ਕੁੱਟਮਾਰ ਦੇ ਮਾਮਲੇ ਵਿੱਚ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਚਾਰ ਹਫ਼ਤਿਆਂ ਵਿੱਚ ਜਾਂਚ ਖ਼ਤਮ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਮਾਮਲੇ ਵਿੱਚ ਅਨੁਸ਼ਾਸਨਹੀਣਤਾ ਦੇ ਮਾਮਲੇ ਵਿੱਚ 10 ਪੁਲਿਸ ਮੁਲਾਜ਼ਮਾਂ ਦਾ ਦੂਜੇ ਪੁਲਿਸ ਥਾਣਿਆਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੋਵਾਂ ਧਿਰਾਂ ਦਾ ਬਰਾਬਰ ਕਸੂਰ ਹੋਣ ਦੀ ਗੱਲ ਆਖੀ ਸੀ ਪਰ ਅਦਾਲਤ ਨੇ ਕਿਹਾ ਕਿ ਪੁਲਿਸ ਆਮ ਲੋਕਾਂ ਨਾਲ ਇਸ ਤਰ੍ਹਾਂ ਸਲੂਕ ਨਹੀਂ ਕਰ ਸਕਦੀ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ। ਪੁਲਿਸ ਦਾ ਕੰਮ ਹਾਲਾਤ ਉਤੇ ਕਾਬੂ ਪਾਉਣ ਹੈ। ਇਹ ਨਹੀਂ ਹੀ ਮੌਕੇ ਉਤੇ ਹੀ ਕਸੂਰਵਾਰ ਨੂੰ ਸਜਾ ਦੇਣ ਦਾ ਫੈਸਲਾ ਲੈ ਲਵੇ। ਪੁਲਿਸ ਨੇ ਅਦਾਲਤ ਸਾਹਮਣੇ ਇਸ ਦੀ ਅੰਤਰਿਮ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ ਸਰਬਜੀਤ ਸਿੰਘ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ ਜਿਸ ਕਾਰਨ ਵਿਵਾਦ ਸ਼ੁਰੂ ਹੋਇਆ।

ਇਹ ਵੀ ਲਿਖਿਆ ਗਿਆ ਹੈ ਕਿ ਸਰਬਜੀਤ ਸਿੰਘ ਦਾ ਰਵੱਈਆ ਹਮਲਾਵਰ ਤੇ ਹਿੰਸਕ ਸੀ। ਉਨ੍ਹਾਂ ਤਲਵਾਰ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ।ਪੁਲਿਸ ਦੀ ਰਿਪੋਰਟ ਮੁਤਾਬਕ ਸਰਬਜੀਤ ਸਿੰਘ ਨੇ ਏਐਸਆਈ ਯੋਗਰਾਜ ਨੂੰ ਪੈਰ ਤੇ ਸਿਰ ਵਿੱਚ ਤਲਵਾਰ ਮਾਰ ਕੇ ਜ਼ਖ਼ਮੀ ਕੀਤਾ। ਦੱਸਣਯੋਗ ਹੈ ਕਿ 16 ਜੂਨ ਨੂੰ ਇੱਕ ਸਿੱਖ ਪਿਉ-ਪੁੱਤ ਦੀ ਦਿੱਲੀ ਪੁਲਿਸ ਨੇ ਸੜਕ ਉਤੇ ਸ਼ਰੇਆਮ ਕੁੱਟਮਾਰ ਕੀਤੀ ਸੀ। ਪੀੜਤ ਸਰਬਜੀਤ ਸਿੰਘ ਨੂੰ ਸੜਕ 'ਤੇ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਥਾਣੇ ਲਿਜਾ ਕੇ ਵੀ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।


EmoticonEmoticon