ਮਾਂ ਨੇ ਪੁੱਤ ਲਈ ਘਰ ਨੂੰ ਹੀ ਬਣਾਇਆ ਜੇਲ੍ਹ. ਸੰਗਲ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਮੁੰਡਾ

Tags

ਪੰਜਾਬ ਦੀ ਧਰਤੀ ਸੂਰਬੀਰਾਂ ਦੀ ਧਰਤੀ ਵੱਜੋਂ ਪੂਰੇ ਸੰਸਾਰ ਵਿਚ ਪ੍ਰਸਿੱਧ ਸੀ ਪਰ! ਅੱਜ ਕੱਲ੍ਹ ਇਸ ਧਰਤੀ ਦੇ ਬਸ਼ਿੰਦੇ ਨਸ਼ੇ ਦੀ ਮਾਰ ਹੇਠਾਂ ਆ ਕੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਰਹੇ ਹਨ। ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੇ ਸਦਾ ਹੀ ਹਰ ਮੈਦਾਨ ਵਿਚ ਜਿੱਤ ਹਾਸਲ ਕੀਤੀ ਹੈ, ਉਹ ਭਾਵੇਂ ਸਿਹਤ ਦੀ ਗੱਲ ਹੋਵੇ ਤੇ ਭਾਵੇਂ ਸਿਆਸਤ ਦੀ। ਪੰਜਾਬੀਆਂ ਨੇ ਹਰ ਖ਼ੇਤਰ ਵਿਚ ਮੱਲਾਂ ਮਾਰੀਆਂ ਹਨ। ਕਾਮਯਾਬੀ ਹਾਸਲ ਕੀਤੀ ਹੈ। ਪਰ! ਅੱਜ ਕੱਲ੍ਹ ਪੰਜਾਬੀਆਂ ਦੀ ਜਵਾਨੀ ਨੂੰ ਨਸ਼ੇ ਨੇ ਢਾਹ ਲਿਆ ਹੈ ਅਤੇ ਖ਼ਤਮ ਹੋਣ ਦੇ ਕੰਢੇ ਲਿਆ ਦਿੱਤਾ ਹੈ।

ਨਸ਼ੇ ਦੇ ਪ੍ਰਭਾਵ ਨੂੰ ਅਜੋਕਾ ਪੰਜਾਬੀ ਸਮਾਜ ਚੰਗੀ ਤਰ੍ਹਾਂ ਸਮਝ ਗਿਆ ਹੈ ਅਤੇ ਇਸ ਲਈ ਇਸ ਤੋਂ ਬਚਾਓ ਦੇ ਸਾਰਥਕ ਉੱਪਰਾਲੇ ਆਰੰਭ ਹੋ ਚੁਕੇ ਹਨ। 01 ਜੁਲਾਈ ਤੋਂ 07 ਜੁਲਾਈ ਤੱਕ 'ਮਰੋ ਜਾਂ ਵਿਰੋਧ ਕਰੋ' ਨਾਮ ਦੀ ਨਸ਼ਾ ਵਿਰੋਧੀ ਲੋਕ- ਲਹਿਰ ਚੱਲ ਰਹੀ ਹੈ ਅਤੇ ਇਸ ਲਹਿਰ ਵਿਚ ਲੋਕਾਂ ਦੀ ਭਾਰੀ ਸ਼ਾਮੂਲੀਅਤ 'ਪੰਜਾਬੀਆਂ ਦੇ ਜਾਗਦੇ ਹੋਣ' ਦੀ ਗਵਾਹੀ ਭਰਦੀ ਹੈ। ਸੋਸ਼ਲ ਮੀਡੀਆ ਤੋਂ ਇਲਾਵਾ ਇਹ ਲਹਿਰ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਅਤੇ ਕਸਬੇ ਵਿਚ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਇਸ ਦੇ ਸਿੱਟੇ ਵੀ ਆ ਹਨ। ਇਸ ਲਹਿਰ ਕਰਕੇ ਜਿੱਥੇ ਲੋਕ ਜਾਗਰੁਕ ਹੋ ਗਏ ਹਨ ਉੱਥੇ ਸਮੇਂ ਦੀ ਸਰਕਾਰ ਦੀਆਂ ਅੱਖਾਂ ਵੀ ਖੁੱਲ ਗਈਆਂ ਹਨ। 

ਸਰਕਾਰ ਨੇ ਸਖ਼ਤ ਕਦਮ ਚੁੱਕਣ ਦੇ ਸੰਕੇਤ ਦੇ ਦਿੱਤੇ ਹਨ ਅਤੇ ਨਸ਼ੇ ਦੇ ਵਪਾਰੀਆਂ ਨੂੰ ਸਖ਼ਤ ਸਜਾ ਦਿਵਾਉਣ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਣ ਦੀ ਆਸ ਜਾਗ ਗਈ ਹੈ। ਉਂਝ, ਇਹ ਗੱਲ ਦਰੁੱਸਤ ਹੈ ਕਿ ਇਕੱਲੇ ਕਾਨੂੰਨ ਬਣਾਉਣ ਨਾਲ ਹੀ ਨਸ਼ੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਲੋਕ ਜਾਗਰੁਕ ਨਾ ਹੋਣ। ਇਸ ਲਈ ਲੋਕ ਜਾਗਰੁਕ ਹੋ ਗਏ ਹਨ ਅਤੇ ਲੋਕਾਂ ਨੇ ਆਪਣੇ ਪੱਧਰ ਉੱਤੇ ਉੱਪਰਾਲੇ ਵੀ ਆਰੰਭ ਕਰ ਦਿੱਤੇ ਹਨ।


EmoticonEmoticon