SSP ਸਟੇਜ 'ਤੇ ਬਣ ਗਿਆ ਹੀਰੋ ਪਰ ਸਟੇਜ ਤੋਂ ਹੇਠਾਂ..

Tags

ਐਸਐਸਪੀ ਫਿਰੋਜ਼ਪੁਰ ਸੰਦੀਪ ਗੋਇਲ ਦੀ ਵਾਇਰਲ ਹੋ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇੱਥੇ ਨਸ਼ਿਆਂ ਵਿੱਚ ਗਲ਼ਤਾਨ ਹੋ ਰਹੀ ਜਵਾਨੀ ਨੂੰ ਸੁਧਾਰਨ ਲਈ ਸੈਮੀਨਾਰ ਕਰਾਇਆ ਗਿਆ ਸੀ। ਇਸ ਵਿੱਚ ਐਸਐਸਪੀ ਗੋਇਲ ਨੇ ਆਪਣੇ ਹੀ ਵਿਭਾਗ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਨਸ਼ਾ ਖਤਮ ਨਾ ਹੋਣ ਪਿੱਛੇ ਪੁਲਿਸ ਦੀ ਨਾਕਾਮੀ ਨੂੰ ਵੱਡਾ ਕਾਰਨ ਦੱਸਿਆ। ਐਸਐਸਪੀ ਗੋਇਲ ਨੇ ਨਸ਼ਿਆਂ ਤੋਂ ਬਚਣ ਦੀ ਨਸੀਹਤ ਦਿੰਦਿਆਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮਿਲਦੀ ਲੱਖਾਂ ਮੂੰਹੀ ਤਨਖਾਹ ਦਾ ਵਾਸਤਾ ਦਿੱਤਾ ਤੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦੀ ਅਪੀਲ ਕੀਤੀ। ਨਸ਼ਾ ਵਿਰੋਧੀ ਸੈਮੀਨਾਰ ਵਿੱਚ ਐਸਐਸਪੀ ਗੋਇਲ ਜ਼ਰਾ ਭਾਵੁਕ ਹੋ ਗਏ। ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਵਿਰੁੱਧ ਬੁਲੰਦ ਕੀਤੀ ਆਵਾਜ਼ ਦਰਸਾਉਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰਭਾਵ ਹੇਠ ਨਹੀਂ ਹਨ।

ਉਨ੍ਹਾਂ ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਮਿਲਦੀਆਂ ਤਨਖਾਹਾਂ ਦਾ ਹਵਾਲਾ ਦਿੰਦਿਆਂ ਹਰ ਮੁਲਾਜ਼ਮ ਨੂੰ ਇਮਾਨਦਾਰੀ ਨਾਲ ਨੌਕਰੀ ਕਰਨ ਤੇ ਕਿਸੇ ਤਰ੍ਹਾਂ ਦੀ ਕਾਲੀ ਕਮਾਈ ਨਾ ਕਰਨ ਦੀ ਅਪੀਲ ਕੀਤੀ। ਵਾਇਰਲ ਹੋ ਰਹੀ ਵੀਡੀਓ ਵਿੱਚ ਐਸਐਸਪੀ ਦੇ ਸ਼ਬਦ ਜਿੱਥੇ ਪੁਲਿਸ ਪ੍ਰਸ਼ਾਸਨ ਵਿੱਚ ਲੁਕੀਆਂ ਕਾਲੀਆਂ ਭੇਡਾਂ ਨੂੰ ਪਛਾਣਨ ਦੀ ਵਕਾਲਤ ਕਰ ਰਹੇ ਸਨ, ਉਥੇ ਸਿਆਸਤਦਾਨਾਂ ਦੇ ਖੌਫ ਤੋਂ ਵੀ ਆਜ਼ਾਦ ਦਿਖਾਈ ਦੇ ਰਹੇ ਹਨ।


EmoticonEmoticon