ਚੰਡੀਗੜ੍ਹ ਵਿਚ ਮੁੰਡਾ ਕੁੱਟਣ ਵਾਲੀ ਕੁੜੀ ਬਾਰੇ ਹੋ ਗਏ ਨਵੇ ਹੀ ਖੁਲਾਸੇ

Tags

ਚੰਡੀਗੜ੍ਹ ਵਿੱਚ ਟ੍ਰਿਬੀਊਨ ਚੌਂਕ 'ਚ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾਡ ਨਾਲ ਕੁੱਟਣ ਵਾਲੀ ਕੁੜੀ ਨੂੰ ਉਸ ਦੀ ਕਰਨੀ ਦੀ ਸਜ਼ਾ ਮਿਲ ਗਈ ਹੈ। ਇਨ੍ਹਾਂ ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ ਇੱਕ ਨੌਜਵਾਨ ਕੁੜੀ ਸ਼ਰੇਆਮ ਸੜਕ ਵਿਚਕਾਰ ਇਕ ਨੌਜਵਾਨ ਮੁੰਡੇ ਨੂੰ ਰਾਡ (ਲੋਹੇ ਦੇ ਡੰਡੇ) ਨਾਲ ਕੁੱਟ ਰਹੀ ਹੈ। ਇਸ ਦੌਰਾਨ ਕੁੜੀ ਵੱਲੋਂ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ, ਕਿ ਵੀਡੀਓ ਦੇ ਚਲਦੇ ਚਲਦੇ ਕੁਝ ਸਕਿੰਟਾਂ ਵਿੱਚ ਹੀ ਮੁੰਡੇ ਨੂੰ ਕੁੱਟਣ ਵਾਲੀ ਉਹ ਰਾਡ ਵੀ ਕਿਸੇ ਲੱਕੜ ਦੇ ਡੰਡੇ ਵਾਂਗ ਟੁੱਟ ਜਾਂਦੀ ਹੈ।ਜਦੋਂ ਉਸ ਦੀ ਕਾਰ ਟ੍ਰਿਬੀਊਨ ਚੌਂਕ ਪੁੱਜੀ ਤਾਂ ਇਕ ਕਾਰ ਗਲਤ ਪਾਸੇ ਤੋਂ ਬੈਕ ਕੀਤੀ ਜਾ ਰਹੀ ਸੀ, ਜਿਸ ਕਾਰਨ ਜਾਮ ਲੱਗ ਗਿਆ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਮੁੰਡੇ ਵੱਲੋਂ ਕੁੜੀ ਨੂੰ ਹੱਥ ਤੱਕ ਨਹੀਂ ਲਗਾਇਆ ਜਾਂਦਾ ਤੇ ਉਹ ਜ਼ਖਮੀ ਹੋਣ ਦੇ ਬਾਵਜੂਦ ਚੁੱਪਚਾਪ ਕੁੱਟ ਖਾਂਦਾ ਰਿਹਾ। ਪਤਾ ਲੱਗਾ ਹੈ ਕਿ ਇਸ ਕੁੱਟ ਕਾਰਨ ਨੌਜਵਾਨ ਦੇ ਸਿਰ ‘ਚ ਸੱਟ ਲੱਗੀ ਹੈ ਤੇ ਉਸ ਦੇ ਤਿੰਨ ਟਾਂਕੇ ਲੱਗੇ ਹਨ।ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸ਼ੀਤਲ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਸੀ ਕਿਰਨ ਕੋਲ ਰਹਿੰਦੀ ਹੈ। ਉਸ ਦੇ ਭਰਾ ਅਤੇ ਭੈਣ ਵਿਦੇਸ਼ 'ਚ ਰਹਿੰਦੇ ਹਨ।


EmoticonEmoticon