ਗਾਇਬ ਰਹਿਣ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਨਵਜੋਤ ਸਿੱਧੂ

Tags

ਪੰਜਾਬ ਦੇ ਫਾਇਰ ਬ੍ਰਾਂਡ ਨੇਤਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਵਾਰੀ ਫਿਰ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸਿੱਧੂ ਪਿਛਲੇ ਕਰੀਬ 10-15 ਦਿਨਾਂ ਤੋਂ ਜਨਤਕ ਤੌਰ 'ਤੇ ਨਹੀਂ ਦਿਸੇ ਤਾਂ ਉਨ੍ਹਾਂ ਦੇ ਨਾਰਾਜ਼ ਹੋਣ ਦੀਆਂ ਚਰਚਾਵਾਂ ਚੱਲ ਪਈਆਂ।
ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਟਿਕਟ ਨਹੀਂ ਮਿਲੀ ਤਾਂ ਇਸ ਕਿਆਸਬਾਜ਼ੀ ਨੂੰ ਹੋਰ ਬਲ ਮਿਲਿਆ ਹੁਣ ਸਿੱਧੂ ਨੇ ਕਿਹਾ ਹੈ ਕਿ ਉਹ ਕਿਤੇ ਗਇਬ ਨਹੀਂ ਹੋਏ ਹਨ ਤੇ ਆਪਣੇ ਦਫ਼ਤਰ 'ਚ ਮੌਜੂਦ ਹਨ। ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ 10 ਦਿਨ ਪਹਿਲਾਂ ਉਨ੍ਹਾਂ ਦੇ ਦੰਦਾਂ ਦਾ ਆਪਰੇਸ਼ਨ ਹੋਇਆ ਸੀ ਜਿਸ ਕਾਰਨ ਡਾਕਟਰਾਂ ਨੇ ਆਰਾਮ ਕਰਨ ਨੂੰ ਕਿਹਾ ਸੀ ਤੇ ਬੋਲਣ ਨੂੰ ਵੀ ਮਨ੍ਹਾਂ ਕੀਤਾ ਸੀ।ਇਸ ਕਾਰਨ ਉਹ ਜਨਤਕ ਤੌਰ 'ਤੇ ਨਹੀਂ ਦਿਸੇ ਸਿੱਧੂ ਨੇ ਕਿਹਾ, 'ਅਜਿਹੀਆਂ ਚਰਚਾਵਾਂ ਫਜ਼ੂਲ ਹਨ, ਮੈਂ ਕਿਸੇ ਤੋਂ ਵੀ ਨਾਰਾਜ਼ ਨਹੀਂ ਹਾਂ। ਮੈਂ ਅੱਜ ਵੀ ਦਫ਼ਤਰ ਬੈਠਾ ਹਾਂ ਤੇ ਕੰਮਕਾਜ ਨਿਪਟਾ ਰਿਹਾ ਹਾਂ। ਦੱਸ ਦੇਈਏ ਕਿ 7 ਮਾਰਚ ਨੂੰ ਮੋਗਾ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਅਣਦੇਖੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।


EmoticonEmoticon