ਰਾਤੋ ਰਾਤ ਕੁੱਤਾ ਬਣਿਆ ਕਰੋੜਪਤੀ, ਦੇਖੋ ਕਿਵੇਂ

Tags

ਜਲੰਧਰ ਦੀ ਗੁਰੂ ਰਾਮਦਾਸ ਕਲੋਨੀ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੇ ਰਹਿਣ ਵਾਲੇ ਇੱਕ ਪਰਿਵਾਰ ਦੇ ਪਾਲਤੂ ਕੁੱਤੇ ਨੇ ਹੀਰੇ ਦੀਆਂ ਵਾਲੀਆਂ ਨਿਗਲ ਲਈਆਂ।ਪਰਿਵਾਰਿਕ ਮੈਬਰਾਂ ਵੱਲੋਂ ਹਰ ਜਗ੍ਹਾ ਵਾਲੀਆਂ ਦੀ ਤਲਾਸ਼ੀ ਲਈ ਗਈ ਪਰ ਉਹਨਾਂ ਨੂੰ ਕਿਧਰੇ ਨਾ ਮਿਲੀਆਂ। ਘਰ ਵਿੱਚ ਕੁੱਤੇ ਤੋਂ ਇਲਾਵਾ ਕੋਈ ਹੋਰ ਮੌਜੂਦ ਨਹੀਂ ਸੀ। 
ਇਸ ਦੌਰਾਨ ਉਹਨਾਂ ਸ਼ੱਕ ਜਤਾਇਆ ਕਿ ਵਾਲੀਆਂ ਕੁੱਤਾ ਨਿਗਲ ਗਿਆ।ਜਿਸ ਉਪਰੰਤ ਉਹਨਾਂ ਕੁੱਤੇ ਨੂੰ ਲੈ ਕੇ ਪਸ਼ੂਆਂ ਦੇ ਡਾਕਟਰ ਕੋਲ ਪੁੱਜੇ ਜਿੱਥੇ ਡਾਕਟਰ ਨੇ ਕੁੱਤੇ ਦਾ ਐਕਸਰੇਅ ਕਰਵਾਉਣ ਲਈ ਕਿਹਾ। ਕੁੱਤੇ ਨੂੰ ਉਲਟੀ ਦੀ ਦਵਾਈ ਵੀ ਦਿੱਤੀ ਗਈ ਪਰ ਕੁਝ ਨਹੀਂ ਹੋਇਆ।ਡਾਕਟਰ ਮੁਕੇਸ਼ ਗੁਪਤਾ ਨੇ ਕਿਹਾ ਕਿ ਕੁੱਤੇ ਦੇ ਐਕਸਰੇਅ ਤੋਂ ਸਪਸ਼ਟ ਹੋ ਗਿਆ ਹੈ ਕਿ ਵਾਲੀਆਂ ਉਸ ਦੇ ਢਿੱਡ ਤੇ ਅੰਤੜੀਆਂ ਵਿੱਚ ਫਸੀਆਂ ਹੋਈਆਂ ਹਨ।


EmoticonEmoticon