ਬੱਕਰੀ ਚੋਰ ਨਿਕਲਿਆ ਪੰਜਾਬ ਪੁਲਿਸ ਦਾ ਮੁਲਾਜ਼ਮ

Tags

ਅੰਮ੍ਰਿਤਸਰ ਵਿਚ ਬੱਕਰੀ ਚੋਰੀ ਕਰਨ ਵਾਲੇ ਇਕ ਗਿਰੋਹ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਲੋਕਾਂ ਦਾ ਦਾਅਵਾ ਹੈ ਕਿ ਫੜਿਆ ਗਿਆ ਨੌਜਵਾਨ ਕੋਈ ਹੋਰ ਨਹੀਂ, ਬਲਕਿ ਪੁਲਿਸ ਮੁਲਾਜ਼ਮ ਹੀ ਹੈ। ਜਿਸ ਦਾ ਨਾਮ ਸਰਬਜੀਤ ਸਿੰਘ ਹੈ। ਉਸ ਦੇ ਇਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਹੁਣ ਤੱਕ 5 ਬੱਕਰੀਆਂ ਚੋਰੀ ਕਰ ਚੁੱਕੇ ਹਨ। ਹੁਣ ਇਹ ਚੋਰੀ ਕਰਦੇ ਸੀਸੀਟੀਵੀ ਵਿਚ ਕੈਦ ਹੋ ਗਏ ਤੇ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਇਹ ਘਟਨਾ ਅੰਮ੍ਰਿਤਸਰ ਦੇ ਅਜਨਾਲਾ ਦੀ ਹੈ। ਇਹ ਪੁਲਿਸ ਦੀ ਵਰਦੀ ਵਿਚ ਹੀ ਚੋਰੀ ਕਰਦਾ ਸੀ। ਪੀੜਤ ਜੱਸਾ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਉਸ ਦੀਆਂ ਬੱਕਰੀਆਂ ਚੋਰੀ ਹੋਈਆਂ ਸਨ। ਉਸ ਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੋਈ ਸੀ। ਪਰ ਚੋਰ ਫੜਿਆ ਨਹੀਂ ਸੀ ਗਿਆ। ਇਸ ਲਈ ਉਹ ਆਪ ਹੀ ਨਜ਼ਰ ਰੱਖ ਰਹੇ ਸਨ। ਸਰਬਜੀਤ ਇਕ ਪੁਲਿਸ ਮੁਲਾਜ਼ਮ ਹੈ, ਜੋ ਬੱਕਰੀਆਂ ਚੋਰੀ ਕਰ ਕੇ ਵੇਚਦਾ ਸੀ। ਚੋਰੀ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਜਿਸ ਪਿੱਛੋਂ ਪਿੰਡ ਵਾਲਿਆਂ ਨੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ। ਤੇ ਬਾਅਦ ਵਿਚ ਇਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ ਪੁਲਿਸ ਆਖ ਰਹੀ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੁਲਾਜ਼ਮ ਚੋਰ ਹੈ ਜਾਂ ਨਹੀਂ। ਪੁਲਿਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਇਹ ਮੁਲਾਜ਼ਮ ਅੰਮ੍ਰਿਤਸਰ ਦਾ ਨਹੀਂ, ਬਲਕਿ ਕਿਸੇ ਹੋਰ ਜ਼ਿਲ੍ਹੇ ਵਿਚ ਤਾਇਨਾਤ ਹੈ। ਇਸ ਸ਼ਰਮਨਾਕ ਕਾਰੇ ਬਾਰੇ ਪੁਲਿਸ ਵੀ ਖੁੱਲ੍ਹ ਕੇ ਜਵਾਬ ਦੇਣ ਤੋਂ ਟਲ ਰਹੀ ਹੈ।


EmoticonEmoticon