ਕੈਮਰੇ 'ਚ ਜੋ ਕੈਦ ਹੋਇਆ ਤੁਸੀਂ ਯਕੀਨ ਨਹੀਂ ਕਰ ਸਕਦੇ

Tags

ਪਿਛਲੇ ਕੁਝ ਸਮੇਂ ਤੋਂ ਦੇਸ਼ -ਵਿਦੇਸ਼ ਵਿੱਚ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦਾ ਰਿਵਾਜ ਬਹੁਤ ਚੱਲ ਪਿਆ ਹੈ। ਚੋਰ ਦੀ ਪਹਿਚਾਣ ਹੋ ਸਕੇ। ਇਸ ਲਈ ਜਗ੍ਹਾ-ਜਗ੍ਹਾ ਤੇ ਦੁਕਾਨਾਂ ਦੇ ਬਾਹਰ ਅਤੇ ਹੋਰ ਜਨਤਕ ਥਾਵਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਜਦੋਂ ਵੀ ਕੋਈ ਘਟਨਾ ਘੱਟਦੀ ਹੈ ਤਾਂ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਉਹ ਰਿਕਾਰਡ ਹੋ ਜਾਂਦੀ ਹੈ ਅਤੇਬਾਅਦ ਵਿੱਚ ਉਸ ਨੂੰ ਵੇਖ ਕੇ ਮੁਜਰਮ ਦਾ ਪਤਾ ਲੱਗ ਜਾਂਦਾ ਹੈ ਕਿ ਸੀ.ਸੀ.ਟੀ.ਵੀ. ਕੈਮਰੇ ਦੇ ਡਰ ਤੋਂ ਅਕਸਰ ਚੋਰ ਚੋਰੀ ਕਰਨ ਤੋਂ ਟਲ ਜਾਂਦੇ ਹਨ। 
ਚੋਰ ਹੀ ਨਹੀਂ ਸੀ.ਸੀ.ਟੀ.ਵੀ. ਕੈਮਰਿਆਂ ਦੇ ਡਰ ਤੋਂ ਜੁਰਮ ਹੋਣੇ ਵੀ ਕਾਫ਼ੀ ਹੱਦ ਤੱਕ ਰੁਕ ਜਾਂਦੇ ਹਨ ਪਰ ਕੁਝ ਅਜਿਹੇ ਵੀ ਲੋਕ ਹਨ ਜੋ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਵੀ ਨਹੀਂ ਡਰਦੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੱਖਾਂ ਹੀ ਵਿਊਜ਼ ਮਿਲ ਰਹੇ ਹਨ। ਇਸ ਵੀਡੀਓ ਵਿੱਚ ਸਾਫ਼ ਵਿਖਾਈ ਦਿੰਦਾ ਹੈ ਕਿ ਇੱਕ ਸ਼ਖਸ ਅਤੇ ਇੱਕ ਔਰਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਦੁਕਾਨ ਦੇ ਬਾਹਰ ਟੰਗੇ ਗਏ ਮਹਿੰਗੇ ਕੱਪੜਿਆਂ ਨੂੰ ਦੇਖਣ ਦੇ ਲਈ ਔਰਤ ਮੋਟਰਸਾਈਕਲ ਤੋਂ ਉੱਤਰ ਕੇ ਆ ਜਾਂਦੀ ਹੈ।

ਔਰਤ ਵੱਲੋਂ ਇਸ ਤਰੀਕੇ ਦੇ ਨਾਲ ਐਕਟਿੰਗ ਕੀਤੀ ਜਾਂਦੀ ਹੈ ਜਿਵੇਂ ਉਸ ਨੇ ਇਨ੍ਹਾਂ ਕੱਪੜਿਆਂ ਦੀ ਖਰੀਦਦਾਰੀ ਕਰਨੀ ਹੋਵੇ। ਕੁਝ ਸਮੇਂ ਬਾਅਦ ਹੀ ਮੌਕਾ ਮਿਲਦਾ ਹੈ ਤਾਂ ਉਹ ਹੈਂਗਰ ਵਿੱਚੋਂ ਕਮੀਜ਼ ਚੁੱਕ ਕੇ ਆਪਣੇ ਨਾਲ ਲਿਆਂਦੇ ਬੈਗ ਵਿੱਚ ਪਾ ਲੈਂਦੀ ਹੈ ਅਤੇ ਮੋਟਰਸਾਈਕਲ ਸਵਾਰ ਸ਼ਖਸ ਮੋਟਰਸਾਈਕਲ ਨੂੰ ਮੋੜ ਕੇ ਵਾਪਿਸ ਮਹਿਲਾ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ। ਇਸ ਵੀਡੀਓ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਮੋਗਾ ਜ਼ਿਲ੍ਹੇ ਦੇ ਇੱਕ ਕੱਪੜੇ ਦੀ ਦੁਕਾਨ ਦੀ ਹੈ।


EmoticonEmoticon