ਮੁੱਖ ਮੰਤਰੀ ਦੇ ਕਕਾਰ ਲੁਹਾ ਕੇ ਕੀ ਚੰਗਾ ਹੀ ਕੀਤਾ ਸੀ?

Tags

ਧਮਕ ਬੇਸ ਮੁਖ ਮੰਤਰੀ ਦੇ ਨਾਮ ਨਾਲ ਪ੍ਰਸਿੱਧੀ ਖੱਟਣ ਵਾਲਾ ਨੌਜਵਾਨ ਅੱਜ ਦੁਨੀਆਂ ਭਰ ‘ਚ ਮਸ਼ਹੂਰ ਹੈ। ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ 15 ਸਾਲ ਦਾ ਇਹ ਸਿੱਖ ਬੱਚਾ ਅੱਜ ਸਟਾਰ ਬਣ ਗਿਆ। ਇਸ ਦਾਨ ਧਰਮਪ੍ਰੀਤ ਹੈ ਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਦਰਅਸਲ ਇਸ ਨੌਜਵਾਨ ਨੂੰ ਇੱਕ ਗਲਤੀ ਦੀ ਪਿੰਡ ਵਾਲਿਆਂ ਨੇ ਇੰਨੀ ਵੱਡੀ ਸਜ਼ਾ ਦਿੱਤੀ ਗਈ ਕਿ ਉਸ ਦੇ ਕਕਾਰ ਹੀ ਉਤਰਵਾ ਦਿਤੇ ਗਏ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਕਾਰ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਸੀ। ਜਿਸ ਉਪਰੰਤ ਦੁਨੀਆਂ ਭਰ ਦੇ ਲੋਕ ਮੁਖ ਮੰਤਰੀ ਦੇ ਹੱਕ ‘ਚ ਆ ਖੜੇ।

ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ ਜਿਸ ਕਾਰਨ ਧਮਕ ਬੇਸ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ ਕਕਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਲਈ ਸੀ। ਹੁਣ ਆਪਣੇ ਗੀਤ ਧਮਕ ਬੇਸ ਵਾਲੇ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਰਿਹਾ ਹੈ ਤੇ ਦੁਨੀਆਂ ਭਰ ਤੋਂ ਲੋਕ ਉਸ ਨਾਲ ਜੁੜ ਰਹੇ ਹਨ।
ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ ਉਥੇ ਹੀ ਧਰਮਪ੍ਰੀਤ ਦੇ ਮਾਪਿਆਂ ਨੇ ਵੱਡਾ ਬਿਆਨ ਦੇ ਕੇ ਸਾਫ ਕਰ ਦਿੱਤਾ ਹੈ ਕਿ ਉਹ ਸਿਰਫ ਗਾਣੇ ਹੀ ਗਾਵੇਗਾ।ਜ਼ਿਕਰ ਏ ਖਾਸ ਹੈ ਕਿ ਧਰਮਪ੍ਰੀਤ ਦੇ ਮਾਪਿਆਂ ਨੇ ਇੱਕ ਵੈੱਬ ਚੈਨਲ ਨੂੰ ਇੰਟਰਵਿਊ ਦਿੰਦਿਆਂ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਹੁਣ ਆਪਣੇ ਪੁੱਤਰ ਨੂੰ ਅੰਮ੍ਰਿਤ ਨਹੀਂ ਛਕਾਉਣਗੇ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੱਚਾ ਹੁਣ ਗਾਇਕੀ ਵਾਲੇ ਪਾਸੇ ਪੈ ਚੁੱਕਿਆ ਹੈ ਤੇ ਉਹ ਸਿਰਫ ਗਾਣਿਆਂ ਵੱਲ ਹੀ ਧਿਆਨ ਦੇਵੇਗਾ।


EmoticonEmoticon