ਇਹ ਬਾਬਾ ਤਾਂ ਰਾਮ ਰਹੀਮ ਦਾ ਵੀ ਪਿਉ ਨਿਕਲਿਆ

Tags

ਬਾਬਾ ਰਾਮ ਰਹੀਮ, ਆਸਾਰਾਮ ਅਤੇ ਕਈ ਬਾਬਿਆਂ ‘ਤੇ ਬਲਾਤਕਾਰ ਦੇ ਮਾਮਲਿਆਂ ਕਰਕੇ ਜੇਲ੍ਹ ਦੀ ਹਵਾ ਖਾ ਰਿਹਾ ਹੈ ਪਰ ਇਸ ਸਾਰਿਆਂ ਦੇ ਬਾਵਜੂਦ ਹਾਲੇ ਵੀ ਬਾਬੇ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ ਨਹੀ ਆ ਰਹੇ,ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ‘ਚ ਦੇਖਣ ਨੂੰ ਮਿਲਿਆ , ਜਿੱਥੇ ਬਾਬਾ ਇੱਕ ਮਹਿਲਾ ਨਾਲ 15 ਸਾਲ ਤੱਕ ਲਗਤਾਰ ਬਲਾਤਕਾਰ ਕਰਦਾ ਰਿਹਾ ਹੈ, ਬਾਬੇ ਨੂੰ ਰਾਜਨੇਤਾ ਅਤੇ ਪੁਲਿਸ ਦੇ ਉੱਚ ਅਧਕਾਰੀ ਦੇ ਨਾਲ ਚੰਗੀ ਜਾਣ ਪਹਿਚਾਣ ਦੇ ਕਰਕੇ ਪੀੜਿਤਾਂ ਨੂੰ ਇਨਸਾਫ ਨਹੀਂ ਮਿਲ ਸਕਿਆਂ । ਫਿਰੋਜ਼ਪੁਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿਲਾ ‘ਤੇ ਉਸਦੇ ਪਤੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਦੀ ਫਿਰੋਜ਼ਪੁਰ ਦਾ ਇੱਕ ਬਾਬਾ ਜਿਸਦੇ ਨਾਲ ਸਾਡੇ ਪਰਿਵਾਰ ਦਾ ਲੰਬੇ ਸਮੇਂ ਤੋਂ ਨਾਤਾ ਸੀ ਅਤੇ ਇਸਨੂੰ ਸਾਡਾ ਪਰਿਵਾਰ ਗੁਰੂ ਮਾਨਤਾ ਸੀ।
ਇਹ ਬਾਬਾ ਮੇਰੀ ਪਤਨੀ ਨਾਲ ਲੰਬੇ ਸਮੇਂ ਤੋਂ ਬਲਾਤਕਾਰ ਕਰਦਾ ਰਿਹਾ ਹੈ ਅਤੇ ਹੁਣ ਰਾਜਨੇਤਾ ਅਤੇ ਪੁਲਿਸ ਦੀ ਸ਼ਹਿ ‘ਤੇ ਉਨ੍ਹਾਂ ਦੇ ਘਰ ‘ਤੇ ਜਬਰਨ ਕਬਜਾ ਕਰਨ ਦਾ ਦੋਸ਼ ਲਗਾਇਆ। ਉੱਧਰ ਪੀੜਿਤ ਮਹਿਲਾ ਨੇ ਦੱਸਿਆ ਦੀ ਜਿਸ ਤਰ੍ਹਾਂ ਬਾਬਾ ਰਾਮਰਹੀਮ ਆਪਣੀਆਂ ਚੇਲਿਆਂ ਨਾਲ ਬਲਾਤਕਾਰ ਵਰਗੇ ਘਿਨੋਨੀ ਹਰਕਤਾਂ ਕਰਦੇ ਰਹੇ ਹਨ। ਉਸੇ ਤਰ੍ਹਾਂ ਇੱਕ ਫਿਰੋਜ਼ਪੁਰ ਦਾ ਢੋਂਗੀ ਮੋਹਾਨੀ ਬਾਬਾ ਜੋ ਮੇਰੇ ਨਾਲ 15 ਸਾਲਾਂ ਤੋਂ ਬਲਾਤਕਾਰ ਕਰਦਾ ਆ ਰਿਹਾ ਹੈ, ਮੈਂ ਕਈ ਵਾਰ ਅਵਾਜ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਢੋਂਗੀ ਬਾਬਾ ਪਿਸਟਲ ਦੀ ਨੋਕ ‘ਤੇ ਮੇਰੇ ਨਾਲ ਬਲਾਤਕਾਰ ਕਰਦਾ ਆ ਰਿਹਾਉਸਨੇ ਮੈਨੂੰ ਧਮਕੀ ਦਿੱਤੀ ਜੇਕਰ ਤੂੰ ਆਪਣਾ ਮੁੰਹ ਖੋਲਿਆ ਤਾਂ ਉਸਦੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ, ਪੀੜਿਤ ਮਹਿਲਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਸਦੀ ਸ਼ਿਕਾਇਤ ਦਰਜ਼ ਕਰਵਾਈ ਪਰ ਪੁਲਿਸ ਨੇ ਇਸ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਲਟਾ ਉਨ੍ਹਾਂ ਨੂੰ ਫਿਰੋਜ਼ਪੁਰ ਦੇ ਮੌਜੂਦਾ ਵਿਧਾਇਕ ਦੇ ਘਰ ਭੇਜ ਦਿੱਤਾ ਜਿੱਥੇ ਨੇਤਾ ਨੇ ਸਾਡੀ ਬੇਇਜਤੀ ਕੀਤੀ ਅਤੇ ਸਾਨੂੰ ਰਾਜੀਨਾਮਾ ਕਰਨ ਦਾ ਦਬਾਅ ਵੀ ਬਣਾਇਆ ।

ਉੱਧਰ ਜਦੋਂ ਮੋਹਾਨੀ ਬਾਬਾ ‘ਤੇ ਲੱਗੇ ਇਲਜ਼ਾਮ ਨੂੰ ਲੈ ਕੇ ਉਨ੍ਹਾਂ ਦਾ ਪੱਖ ਲਿਆ ਗਿਆ ਤਾਂ ਉਸ ਤੇ ਲੱਗੇ ਸਾਰਿਆਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਾਰੇ ਇਲਜ਼ਾਮ ਝੂਠੇ ਹੈ।


EmoticonEmoticon