ਪੰਜਾਬ ਆ ਕੇ ਫਸ ਗਏ ਨਰੇਂਦਰ ਮੋਦੀ, ਭਾਜਪਾ ਤੇ ਅਕਾਲੀ ਦਲ ਨੂੰ ਪਈਆਂ ਭਾਜੜਾ

Tags

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਰੈਲੀ ਦੇ ਕਈ ਮਨੋਰਥ ਹਨ। ਇੱਕ ਤਾਂ ਉਹ ਕਰਤਾਰਪੁਰ ਕੌਰੀਡੋਰ ਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਰਗੇ ਮੁੱਦੇ ਉਠਾ ਕੇ ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ, ਦੂਜਾ ਸੰਕਟ ਵਿੱਚ ਘਿਰੇ ਅਕਾਲੀ ਦਲ ਨੂੰ ਵੀ ਸਖ਼ਤ ਸੁਨੇਹਾ ਦੇਣਗੇ। ਇਸ ਲਈ ਲੋਕ ਸਭਾ ਚੋਣਾਂ ਦੇ ਲਿਹਾਜ਼ ਨਾਲ ਗੁਰਦਾਸਪੁਰ ਰੈਲੀ ਰਾਹੀਂ ਸੂਬੇ ਵਿੱਚ ਬੀਜੇਪੀ ਦੀ ਪੈਂਠ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਮਾਹਿਰਾਂ ਦੀ ਮੰਨੀਏ ਤਾਂ ਮੋਦੀ ਦੀ ਗੁਰਦਾਸਪੁਰ ਰੈਲੀ ਨਾਲ ਬੀਜੇਪੀ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਸੋਚ ਰਹੀ ਹੈ। ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਸ਼ੁਰੂਆਤ ਲਈ ਰੱਖੀ ਧੰਨਵਾਦ ਰੈਲੀ ਰਾਹੀਂ ਜਿੱਥੇ ਮੋਦੀ ਇਲਾਕੇ ਦੇ ਸਿੱਖਾਂ ਦੇ ਮਨਾਂ ਵਿੱਚ ਆਪਣਾ ਤੇ ਆਪਣੀ ਪਾਰਟੀ ਦਾ ਅਕਸ ਸੁਧਾਰਨਗੇ, ਨਾਲ ਹੀ ਸੂਬੇ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਪਰ ਦਬਾਅ ਵੀ ਬਣੇਗਾਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਅੱਜ ਅਕਾਲੀ ਦਲ ਦੀ ਹਾਲਤ ਪਤਲੀ ਹੋਣ ਕਾਰਨ ਮੋਦੀ ਵੀ ਉਨ੍ਹਾਂ ਤੋਂ ਆਪਣੀ ਪਾਰਟੀ ਲਈ ਚੰਗੀਆਂ ਸੀਟਾਂ ਆਸਾਨੀ ਨਾਲ ਛੁਡਵਾ ਸਕਦੇ ਹਨ। ਪਹਿਲਾਂ ਜਿੱਥੇ ਸੂਬੇ ਦੀਆਂ 10 ਲੋਕ ਸਭਾ ਸੀਟਾਂ ਤੋਂ ਅਕਾਲੀ ਤੇ ਤਿੰਨ ਤੋਂ ਭਾਜਪਾਈ ਲੜਦੇ ਸਨ ਹੁਣ ਇਹ ਅਨੁਪਾਤ 8:5 ਦਾ ਵੀ ਹੋ ਸਕਦਾ ਹੈ

ਮੋਦੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਧਰਤੀ ਤੋਂ ਵੀ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਲਾਉਣ ਦਾ ਦਮ ਰੱਖਦੇ ਹਨ ਤੇ ਅੱਜ ਕਾਂਗਰਸੀਆਂ ਦੇ ਗੜ੍ਹ ਵਿੱਚ ਉਹ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਲੀਡਰਾਂ 'ਤੇ ਪਾਰਟੀ ਨੂੰ ਚੰਗਾ ਘੇਰ ਸਕਦੇ ਹਨ। ਨਾਲ ਹੀ ਉਹ ਸਿੱਖਾਂ ਨੂੰ ਵੀ ਇਹ ਜਤਾਉਣਗੇ ਕਿ ਭਾਜਪਾ ਹੀ ਉਨ੍ਹਾਂ ਦੀ ਅਸਲੀ ਹਮਦਰਦ ਹੈ ਨਾ ਕਿ ਕਾਂਗਰਸ। ਜੇਕਰ ਮੋਦੀ ਇਸ ਵਿੱਚ ਸਫਲ ਹੋ ਜਾਂਦੇ ਹਨ ਤਾਂ ਆਪਣੇ ਜੱਦੀ ਪਿੰਡ ਦੀ ਸਰਪੰਚੀ ਗਵਾਉਣ ਵਾਲੇ ਅਕਾਲੀ ਦਲ ਦੀ ਡੁੱਬਦੀ ਬੇੜੀ ਵੀ ਕਿਸੇ ਬੰਨੇ ਲੱਗ ਸਕਦੀ ਹੈ।


EmoticonEmoticon