ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨਗੇ ਪ੍ਰਤਾਪ ਸਿੰਘ ਬਾਜਵਾ? ਸਿੱਧੂ ਪਿੱਛੇ ਛੱਡਿਆ, ਖ਼ੂਫੀਆ ਵੀਡੀਓ ਵਾਇਰਲ

Tags

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਹਰਗੋਬਿੰਦਪੁਰ 'ਚ ਕਾਂਗਰਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਵਿਧਾਇਕ ਫਤਿਜੰਗ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ 'ਚ ਸ਼ਾਮਲ ਹੋਏ। ਇਸ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਤੋਂ ਬਾਹਰ ਕਰਨ ਦੇ ਮਾਮਲੇ 'ਚ ਕਿਹਾ ਕਿ ਹਰ ਪਾਰਟੀ ਦੇ ਮੈਂਬਰ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ। ਉਨ੍ਹਾਂ ਨੇ ਵਿਧਾਇਕ ਜ਼ੀਰਾ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਪੱਖ ਰਾਹੁਲ ਗਾਂਧੀ ਕੋਲ ਰੱਖਣ।

ਇਸ ਦੌਰਾਨ ਬਾਜਵਾ ਐੱਸ.ਟੀ.ਐੱਫ. ਮੁਸਤਫਾ ਵਲੋਂ ਪੰਜਾਬ ਪੁਲਸ 'ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਕੰਮ 'ਚ ਕੋਈ ਕਮੀ ਹੈ ਤਾਂ ਉਸ ਦਾ ਜਵਾਬ ਮੁਖ ਮੰਤਰੀ ਤੇ ਪੰਜਾਬ ਪੁਲਸ ਦੇ ਡੀ.ਜੀ.ਪੀ. ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਹਰ ਲੜਾਈ ਲੜਨਗੇ।

ਇਸ ਉਪਰੰਤ ਗੱਲਬਾਤ ਕਰਦਿਆਂ ਫਤਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਹ ਵਿਧਾਇਕ ਜ਼ੀਰਾ ਦੇ ਨਾਲ ਹਨ ਪਰ ਜ਼ੀਰਾ ਨੇ ਗਲਤ ਜਗ੍ਹਾ ਚੁਣੀ। ਉਨ੍ਹਾਂ ਕਿਹਾ ਕਿ ਜ਼ੀਰਾ ਨੌਜਵਾਨ ਐੱਮ.ਐੱਲ.ਏ ਹਨ ਤੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਵੇਗਾ।


EmoticonEmoticon