ਗੁਰਦੁਆਰੇ 'ਚ ਬੁੱਕਲ 'ਚੋਂ ਕੱਢੀ ਤਲਵਾਰ, ਭਰੀ ਪੰਚਾਇਤ 'ਚ ਧੌਣ 'ਤੇ ਹਮਲਾ ਕਰਕੇ ਵੱਢਿਆ ਨੌਜਵਾਨ!

Tagsਸੁਲਤਾਨਪੁਰ ਲੋਧੀ: ਬੀਤੇ ਦਿਨ ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀਪੁਰ ਵਿੱਚ ਕਿਸੇ ਵਿਵਾਦ ਦੇ ਸਿਲਸਿਲੇ ਵਿੱਚ ਇਕੱਠੀ ਹੋਈ ਪੰਚਾਇਤ ਵਿੱਚ ਦੁਬਾਰਾ ਲੜਾਈ ਹੋਣ ਦੇ ਬਾਅਦ ਇੱਕ ਵਿਅਕਤੀ ਨੇ ਦੂਜੇ ਵਿਅਕਤੀ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜੋ ਕਿ ਹੁਣ ਹਸਪਤਾਲ ਵਿੱਚ ਜਖ਼ਮੀ ਹੈ। ਇਹ ਸਾਰੀ ਘਟਨਾ ਗੁਰੂਦੁਆਰਾ ਸਾਹਿਬ ਵਿੱਚ ਲੱਗੇ ਹੋਏ ਸੀਸੀਟੀਵੀ ਵਿੱਚ ਕੈਦ ਹੋ ਗਿਆ। ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿੱਚ ਇਲਾਜ਼ ਦੌਰਾਨ ਲਵਜੋਤ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਵਿੱਚ ਇਕੱਠੀ ਹੋਈ ਪੰਚਾਇਤ ਦੌਰਾਨ ਦੂਜੇ ਗੁੱਟ ਦੇ ਇੱਕ ਵਿਅਕਤੀ ਨੇ ਤਲਵਾਰ ਨਾਲ ਉਸ ਉੱਤੇ ਹਮਲਾ ਕਰ ਦਿੱਤਾ।ਉਸਨੇ ਦੱਸਿਆ ਕਿ ਗਲੇ ਵਿੱਚ ਮਫ਼ਰਲ ਪਾਇਆ ਹੋਣ ਦੇ ਕਾਰਨ ਉਸਦਾ ਬਚਾਅ ਹੋ ਗਿਆ, ਜਦਕਿ ਉਸਦਾ ਹੱਥ ਤਲਵਾਰ ਤੇ ਲੱਗਣ ਕਾਰਨ ਕਾਫ਼ੀ ਜਖ਼ਮੀ ਹੋ ਗਿਆ। 
ਇਸ ਮਾਮਲੇ ਸੰਬੰਧੀ ਥਾਣਾ ਤਲਵੰਡੀ ਚੋਧਰੀਆ ਦੇ ਇੰਚਾਰਜ ਨੇ ਕੈਮਰੇ ਤੇ ਕੁਝ ਵੀ ਕਹਿਣ ਨੂੰ ਮਨ੍ਹਾ ਕਰ ਦਿੱਤਾ ,ਪਰ ਉਸਨੇ ਫੋਨ ਤੇ ਦੱਸਿਆ ਕਿ ਹਾਲੇ ਤੱਕ ਕਿਸੇ ਦੇ ਵੱਲੋਂ ਵੀ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਿਆਨ ਦਰਜ ਹੋਣ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


EmoticonEmoticon