ਡਾਕਟਰਾਂ ਨੇ ਬੱਚੇ ਨੂੰ ਐਲਾਨਿਆ ਮ੍ਰਿਤਕ, ਸਸਕਾਰ ਸਮੇਂ ਬੱਚਾ ਹੋਇਆ ਜੀਂਦਾ ! ਅਸਲ ਸੱਚ

Tags

ਸ਼ੋਸ਼ਲ ਮੀਡੀਆ ਤੇ ਇੱਕ ਮਰੇ ਬੱਚੇ ਨੂੰ ਜਿਉਂਦਾ ਕਰਨ ਦੀ ਖ਼ਬਰ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ਾਇਦ ਤੁਸੀਂ ਵੀ ਪੜ੍ਹਿਆ ਅਤੇ ਦੇਖਿਆ ਹੋਵੇਗਾ |ਸ਼ੋਸ਼ਲ ਮੀਡੀਆ ਤੇ ਇਸ ਬੱਚੇ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਜਿਉਂਦਾ ਹੋਇਆ ਦੱਸਿਆ ਜਾ ਰਿਹਾ ਹੈ ਖਬਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੂੰ PGI ਹਸਪਤਾਲ ਤੋਂ ਮਿਰਤਕ ਦਾ ਐਲਾਨ ਕਰ ਦਿੱਤਾ ਸੀ ਤੇ ਕਿਹਾ ਜਾ ਰਿਹਾ ਸੀਕਿ ਜਦੋਂ ਇਸ ਨੌਜਵਾਨ ਨੂੰ ਸਸਕਾਰ ਦੇ ਲਈ ਲਿਜਾਇਆ ਜਾ ਰਿਹਾ ਸੀ ਤਾਂ ਇਹ ਉੱਠ ਕੇ ਬੋਲਣ ਲੱਗ ਪਿਆ |
ਨਾਮਵਾਰ ਟੀਵੀ ਚੈਨਲਾਂ ਅਤੇ ਅਖਬਾਰਾਂ ਨੇ ਇਸ ਖ਼ਬਰ ਨੂੰ ਪ੍ਰਸਾਰਿਤ ਕੀਤਾ ਗਿਆ ਜਦਕਿ ਅਜਿਹਾ ਕੁੱਝ ਨਹੀਂ ਹੈ ਸਿਰਫ ਅਤੇ ਸਿਰਫ ਸ਼ੋਸ਼ਲ ਮੀਡੀਆ ਤੇ ਅਖਬਾਰਾਂ ਵਿਚ ਪ੍ਰਸਾਰਿਤ ਕਰਕੇ ਇਹ ਇੱਕ ਅਫਵਾਹ ਉਡਾਈ ਗਈ ਹੈ |ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਇੱਕ ਤਾਂ ਆਪਣੇ ਇਕਲੌਤੇ ਪੁੱਤ ਦੀ ਬਿਮਾਰੀ ਕਾਰਨ ਸਦਮੇ ਵਿਚ ਹੈ ਅਤੇ ਦੂਜਾ ਸ਼ੋਸ਼ਲ ਮੀਡੀਆ ਅਤੇ ਅਖਬਾਰਾਂ ਵਿਚ ਇਸਨੂੰ ਮਿਰਤਕ ਤੋਂ ਜਿਉਂਦਾ ਕਰਨ ਦੀਆਂ ਖਬਰਾਂ ਨੇ ਪਰਿਵਾਰ ਨੂੰ ਹੋਰ ਵੀ ਪਰੇਸ਼ਾਨੀ ਵਿਚ ਪਾ ਦਿੱਤਾ |


EmoticonEmoticon