ਸੱਸ ਨੂੰਹ ਦੇ ਮੁਕਾਬਲੇ 'ਚ ਦੇਖੋ ਕੌਣ ਜਿੱਤਿਆ, ਅੱਠਵੀਂ ਪਾਸ ਨੇ ਹਰਾਤੀ 'LLB ਮੁਟਿਆਰ' |

Tags

ਜਲੰਧਰ ਦੇ ਪਿੰਡ ਬੇਗਮਪੁਰਾ ‘ਚ ਨੂੰਹ-ਸੱਸ ਦੇ ਮੁਕਾਬਲੇ ‘ਚੋਂ ਨੂੰਹ ਨੇ ਮਾਰੀ ਬਾਜੀ, ਬਣੀ ਸਰਪੰਚ,ਜਲੰਧਰ: ਪੰਜਾਬ ‘ਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਤੀਜੇ ਆਉਣੇ ਸ਼ੁਰੂ ਹੋ ਚੁਕੇ ਹਨ। ਜਲੰਧਰ ਦੇ ਪਿੰਡ ਬੇਗਮਪੁਰਾ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਜੀਤੇ ਐਲਾਨੇ ਜਾ ਚੁੱਕੇ ਹਨ। ਜਿਥੇ ਇਕੋ ਪਰਿਵਾਰ ਦੇ ਸੱਸ-ਨੂੰਹ ‘ਚ ਟੱਕਰ ਸੀ।ਜਿਸ ਦੌਰਾਨ ਨੂੰਹ ਨੇ ਬਾਜੀ ਮਾਰ ਲਈ ਹੈ। ਦੱਸ ਦੇਈਏ ਕਿ ਸੱਸ ਨੂੰ ਹਰਾ ਕੇ ਨੂੰਹ ਸਰਪੰਚ ਦੀ ਕੁਰਸੀ ‘ਤੇ ਵਿਰਾਜਮਾਨ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਬੇਗਮਪੁਰਾ ਸਰਪੰਚੀ ਲਈ ਕੁੱਲ 160 ਵੋਟਾਂ ਪੋਲ ਹੋਈਆਂ , ਜਿਸ ‘ਚ ਕਮਲਜੀਤ ਕੌਰ (ਨੂੰਹ) 88,ਬਿਮਲਾ ਦੇਵੀ (ਸੱਸ) 41ਤੀਜੇ ਉਮੀਦਵਾਰ ਨੂੰ ਸਿਰਫ 31 ਵੋਟਾਂ ਹੀ ਹਾਸਲ ਹੋਈਆਂ।
ਦੱਸ ਦੇਈਏ ਕਿ ਸਵੇਰ ਤੋਂ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।ਜਿਥੇ ਨੌਜਵਾਨਾਂ ਵੱਲੋਂ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਹੀ ਬਜ਼ੁਰਗ ਵੀ ਕਿਸੇ ਤੋਂ ਘੱਟ ਨਜ਼ਰ ਨਹੀਂ ਆਏ ।ਚੋਣਾਂ ‘ਚ ਵੋਟਿੰਗ ਪ੍ਰਕ੍ਰਿਆ ਵਿੱਚ ਬਜ਼ੁਰਗਾਂ ਨੇ ਵੀ ਵੱਡਾ ਉਤਸ਼ਾਹ ਦਿਖਾਇਆ ਹੈ।


EmoticonEmoticon