ਜਦੋਂ ਥਾਣੇਦਾਰ ਨੇ ਕਿਹਾ ਮੈਂ ਮਾਰੇ ਕਈ ਬੱਬਰ, ਇੱਥੇ ਕੌਣ ਪੁੱਛਦਾ- ਤੂੰ ਸਰਪੰਚੀ ਭੁੱਲਜਾ

Tags

 ਲੁਧਿਆਣਾ ਵਿੱਚ ਪੁਲਿਸ ਦੇ ਇੱਕ ਐਸ.ਐੱਚ.ਓ ਵੱਲੋਂ ਦੁੱਗਰੀ ਤੋਂ ਪੰਚਾਇਤੀ ਚੋਣਾਂ ਵਿਚ ਖੜੀ ਇੱਕ ਮਹਿਲਾ ਉਮੀਦਵਰ ਦੇ ਪਤੀ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦਿਆਂ ਡੇਹਲੋਂ ਦੇ ਐਸ.ਐੱਚ.ਓ ਪ੍ਰੇਮ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਉਸਦੇ ਖਿਲਾਫ ਢੁਕਵੀਂ ਕਾਰਵਾਈ ਵੀ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਐਸ.ਐੱਚ.ਓ ਪ੍ਰੇਮ ਸਿੰਘ ਦੀ ਥਾਂ ਮੁਹੰਮਦ ਰਸ਼ੀਦ ਨੂੰ ਐਸ.ਐੱਚ.ਓ ਦਾ ਚਾਰਜ ਦਿੱਤਾ ਗਿਆ ਹੈ ਅਤੇ ਉਹ ਏਸੀਪੀ ਮਾਧਵੀ ਸ਼ਰਮਾ ਦੀ ਨਿਗਰਾਨੀ ਹੇਠ ਡਿਊਟੀ ਕਰਨਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰੇਮ ਸਿੰਘ ਦੀ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋਈ ਸੀ ,ਜਿਸ ਵਿੱਚ ਐਸ.ਐੱਚ.ਓ ਪ੍ਰੇਮ ਸਿੰਘ ਦੁੱਗਰੀ ਤੋਂ ਪੰਚਾਇਤ ਚੋਣਾਂ ਲਈ ਮਹਿਲਾ ਉਮੀਦਵਾਰ ਇੰਦੂ ਅਰੋੜਾ ਦੇ ਪਤੀ ਅਮਿੱਤ ਨੂੰ ਧਮਕਾ ਰਹੇ ਸੁਣਾਈ ਦੇ ਰਹੇ ਹਨ ਅਤੇ ਅਤੇ ਉਸਨੂੰ ਚੋਣ ਮੈਦਾਨ ਵਿਚੋਂ ਹਟ ਜਾਣ ਲਈ ਜ਼ੋਰ ਪਾ ਰਹੇ ਹਨ।


EmoticonEmoticon