ਸਿੱਖ ਵਿਆਕਤੀ ਨੇ ਕੀਤਾ ਅਜਿਹਾ ਕਾਰਾ, ਸੰਗਤਾਂ ਨੂੰ ਪਈਆਂ ਭਾਜੜਾਂ, ਪੰਡਾਲ 'ਚ ਮਚੀ ਹਾਹਾਕਾਰ

Tags

ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦਾ ਕੱਲ੍ਹ ਆਖਰੀ ਦਿਨ ਸੀ। ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰਤੀ ਸਿੰਘ ਨੂੰ ਸਿੱਖ ਕੌਮ ਦੇ ਨਾਂ ਸੰਦੇਸ਼ ਦੇਣ ਲਈ ਸੱਦਾ ਦਿੱਤਾ ਗਿਆ ਸੀ, ਜਿਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਦੇਣਾ ਸ਼ੁਰੂ ਕੀਤਾ ਤਾਂ ਸੰਗਤਾਂ 'ਚੋਂ ਇਕ ਸਿੱਖ ਖੜ੍ਹਾ ਹੋ ਗਿਆ ਤੇ ਸੰਦੇਸ਼ 'ਚ ਖਲਲ ਪਾਉਂਦੇ ਹੋਏ ਸਤਿਨਾਮ-ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਦੂਜੇ ਸਿੱਖ ਸ਼ਰਧਾਲੂਆਂ ਨੇ ਸਿੱਖ ਨੂੰ ਚੁੱਪ ਕਰਵਾਉਣ ਦੀ ਲੱਖ ਕੋਸ਼ਿਸ਼ ਕੀਤੀ, ਪਰ ਉਸ ਦਾ ਵਿਰੋਧ ਜਾਰੀ ਰਿਹਾ।
ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਵਿਰੋਧ ਦੇ ਬਾਵਜੂਦ ਆਪਣਾ ਸੰਦੇਸ਼ ਜਾਰੀ ਰੱਖਿਆ। ਖਲਲ ਪਾਉਣ ਵਾਲੇ ਸਿੱਖ ਨੇ ਜਥੇਦਾਰ 'ਤੇ ਬਾਦਲਾਂ ਦਾ ਪੱਖ ਪੂਰਨ ਦਾ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਕਿ ਰਾਮ ਰਹੀਮ ਨੂੰ ਮੁਆਫੀ ਦਿਵਾਉਣ ਵਾਲੇ ਬਾਦਲਾਂ ਨੂੰ ਸਜ਼ਾ ਦਿੱਤੀ ਜਾਵੇ। ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਅਤੇ ਬੇਅਦਬੀ ਮਾਮਲਿਆਂ 'ਚ ਕਾਰਵਾਈ ਨਾ ਹੋਣ 'ਤੇ ਸੰਗਤਾਂ 'ਚ ਜੋ ਬਾਦਲਾਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਪ੍ਰਤੀ ਗੁੱਸਾ ਹੈ, ਉਹ ਇਨ੍ਹਾਂ ਸਮਾਗਮਾਂ 'ਚ ਫੁੱਟ ਰਿਹਾ ਹੈ। ਇਸ ਤੋਂ ਪਹਿਲਾਂ ਬੰਦੀਛੋੜ ਦਿਵਸ 'ਤੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਦੇਸ਼ ਦਿੱਤੇ ਜਾਣ ਸੰਗਤਾਂ ਨੇ ਵਿਰੋਧ ਕੀਤਾ ਸੀ।


EmoticonEmoticon